For the best experience, open
https://m.punjabitribuneonline.com
on your mobile browser.
Advertisement

ਡੀਟੀਐੱਫ ਦਾ ਵਫ਼ਦ ਏਡੀਸੀ ਤੇ ਡੀਈਓ ਨੂੰ ਮਿਲਿਆ

08:12 AM Apr 25, 2024 IST
ਡੀਟੀਐੱਫ ਦਾ ਵਫ਼ਦ ਏਡੀਸੀ ਤੇ ਡੀਈਓ ਨੂੰ ਮਿਲਿਆ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਦਾ ਹੋਇਆ ਡੀਟੀਐੱਫ ਦਾ ਵਫਦ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਅਪਰੈਲ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਇੱਕ ਵਫਦ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਅੱਜ ਏਡੀਸੀ ਲੁਧਿਆਣਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ। ਇਸ ਵਫਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਨੇ ਕੀਤੀ। ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਅਧਿਆਪਕਾਂ ਵਿਰੁੱਧ ਚੱਲ ਰਹੀਆਂ ਬੇਨਾਮੀ ਸ਼ਿਕਾਇਤ ਪੜਤਾਲਾਂ ’ਤੇ ਜਥੇਬੰਦੀ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ। ਇਸ ’ਤੇ ਡੀਈਓ ਐਲੀਮੈਂਟਰੀ ਲਲਿਤਾ ਅਰੋੜਾ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਸਬੰਧਤ ਪੱਤਰ ਬਲਾਕ ਸਿੱਖਿਆ ਦਫਤਰਾਂ ਨੂੰ ਤੁਰੰਤ ਭੇਜਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਇੱਕ ਬੀਪੀਈਓ ਵਿਰੁੱਧ ਹੋਈ ਪੜਤਾਲ ਦੀ ਰਿਪੋਰਟ ਦੀ ਕਾਪੀ ਵੀ ਜਥੇਬੰਦੀ ਨੂੰ ਦੋ ਦਿਨ ਤੱਕ ਦੇ ਦਿੱਤੀ ਜਾਵੇਗੀ। ਈਟੀਟੀ ਅਧਿਆਪਕ ਗੁਰਮਿੰਦਰ ਸਿੰਘਦੀ ਪਿਛਲੇ ਲੰਬੇ ਸਮੇਂ ਤੋਂ ਰੁਕੀ ਇਨਕਰੀਮੈਂਟ ਦੋ ਦਿਨਾਂ ਵਿੱਚ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ। ਉਪਰੰਤ ਏਡੀਸੀ ਮੇਜਰ ਅਮਿਤ ਸਰੀਨ ਨਾਲ ਵਫ਼ਦ ਆਗੂਆਂ ਨੇ ਚੋਣਾਂ ਸਬੰਧੀ ਮੁਲਾਜ਼ਮ ਮੰਗਾਂ ਲਈ ਮੁਲਾਕਾਤ ਕੀਤੀ। ਇਸ ਦੌਰਾਨ ਏਡੀਸੀ ਵੱਲੋਂ ਔਰਤ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿੱਚ ਲਗਾਉਣ ਦਾ ਭਰੋਸਾ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×