ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੀਟੀਐੱਫ਼ ਬਲਾਕ ਬਰਨਾਲਾ ਕਮੇਟੀ ਦੀ ਹੋਈ ਚੋਣ

07:15 AM May 17, 2024 IST
ਡੀਟੀਐੱਫ਼ ਬਰਨਾਲਾ ਦੀ ਨਵੀਂ ਚੁਣੀ ਟੀਮ ਦੇ ਮੈਂਬਰ। -ਫੋਟੋ: ਬੱਲੀ

ਖੇਤਰੀ ਪ੍ਰਤੀਨਿਧ
ਬਰਨਾਲਾ, 16 ਮਈ
ਜੁਝਾਰੂ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਬਲਾਕ ਬਰਨਾਲਾ ਕਮੇਟੀ ਦੀ ਨਵੀਂ ਚੋਣ ਹਿਤ ਸਥਾਨਕ ਸਕੂਲ ਆਫ਼ ਐਮੀਨੈਂਸ ਸਸਸਸ (ਮੁੰਡੇ) ਵਿੱਚ ਇਜਲਾਸ ਕਰਵਾਇਆ ਗਿਆ। ਜ਼ਿਲ੍ਹਾ ਕਮੇਟੀ ਵੱਲੋਂ ਨਿਰਧਾਰਿਤ ਅੱਠ ਮੈਂਬਰੀ ਕਮੇਟੀ ਦੀ ਦੇਖ ਰੇਖ ਬਲਾਕ ਚੋਣ ਇਜਲਾਸ ਦੀ ਪੂਰੀ ਪ੍ਰਕਿਰਿਆ ਮੁਕੰਮਲ ਕੀਤੀ ਗਈ। ਹਾਜ਼ਰ ਡੈਲੀਗੇਟਾਂ ਵੱਲੋਂ ਬਲਾਕ ਬਰਨਾਲਾ ਦੀ 18 ਮੈਂਬਰੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਚੋਣ ਦੌਰਾਨ ਅੰਮ੍ਰਿਤਪਾਲ ਕੋਟਦੁੰਨਾ ਬਲਾਕ ਪ੍ਰਧਾਨ, ਅੰਮ੍ਰਿਤ ਹਰੀਗੜ੍ਹ ਬਲਾਕ ਸਕੱਤਰ, ਗਜਿੰਦਰ ਸਿੰਘ ਮੀਤ ਪ੍ਰਧਾਨ, ਜਤਿੰਦਰ ਕਪਿਲ ਸਹਾਇਕ ਸਕੱਤਰ, ਜਗਰੰਟ ਸਿੰਘ ਵਿੱਤ ਸਕੱਤਰ, ਸੁਨੀਲ ਕੁਮਾਰ ਸਹਾਇਕ ਵਿੱਤ ਸਕੱਤਰ, ਬਲਜਿੰਦਰ ਅਕਲੀਆ ਪ੍ਰੈੱਸ ਸਕੱਤਰ, ਸੁਖਵਿੰਦਰ ਸੁੱਖ ਸਹਾਇਕ ਪ੍ਰੈੱਸ ਸਕੱਤਰ ਅਤੇ ਰਾਜੀਵ ਕੁਮਾਰ, ਰਮਨਦੀਪ ਸਿੰਗਲਾ, ਜਗਸੀਰ ਸਿੰਘ, ਪ੍ਰਦੀਪ ਕੁਮਾਰ, ਵਰਿੰਦਰ ਕੁਮਾਰ, ਗੁਰਜੰਟ ਸਿੰਘ, ਕਾਲਾ ਮੱਲ, ਪਰਮਜੀਤ ਕੱਟੂ, ਪ੍ਰਗਟ ਸਿੰਘ ਬਦਰਾ, ਜਸਵਿੰਦਰ ਜੋਗਾ ਬਲਾਕ ਕਮੇਟੀ ਮੈਂਬਰ ਵਜੋਂ ਚੁਣੇ ਗਏ।

Advertisement

Advertisement
Advertisement