ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਗ ਲੱਗਣ ਕਾਰਨ ਡੀਟੀਸੀ ਦੀ ਬੱਸ ਸੜੀ

08:50 AM Aug 30, 2024 IST
ਦਿੱਲੀ ਦੇ ਜਗਤਪੁਰੀ ਖੇਤਰ ਵਿੱਚ ਅੱਗ ਲੱਗਣ ਮਗਰੋਂ ਖੜ੍ਹੀ ਡੀਟੀਸੀ ਦੀ ਬੱਸ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਪੂਰਬੀ ਦਿੱਲੀ ਵਿੱਚ ਜਗਤਪੁਰੀ ਲਾਲ ਬੱਤੀ ਨੇੜੇ ਡੀਟੀਸੀ ਬੱਸ ਨੂੰ ਅੱਗ ਲੱਗ ਗਈ। ਬੱਸ ਵਿੱਚ ਅੱਗ ਲੱਗਣ ਕਾਰਨ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਆਪਣੀ ਜਾਨ ਬਚਾਉਣ ਲਈ ਜਲਦਬਾਜ਼ੀ ਵਿੱਚ ਬੱਸ ਵਿੱਚੋਂ ਨਿਕਲੇ।
ਪੁਲੀਸ ਬੁਲਾਰੇ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਬੱਸ ਦਾ ਕਾਫ਼ੀ ਹਿੱਸਾ ਸੜ ਗਿਆ। ਬੱਸ ਵਿੱਚ ਸਵਾਰ ਕੁਝ ਸਵਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਬੱਸ ਨੂੰ ਅੱਗ ਲੱਗੀ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਤੁਰੰਤ ਬੱਸ ਤੋਂ ਹੇਠਾਂ ਉਤਰਨ ਲਈ ਕਿਹਾ। ਮੋਟਰਸਾਈਕਲ ਸਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਰੇ ਯਾਤਰੀਆਂ ਦੀ ਜਾਨ ਬਚ ਗਈ।
ਫਾਇਰ ਵਿਭਾਗ ਨੂੰ ਸੂਚਨਾ ਮਿਲਣ ’ਤੇ ਅਮਲਾ ਏ-ਬਲਾਕ ਬੱਸ ਸਟੈਂਡ ਜਗਤਪੁਰੀ ਪੁੱਜਿਆ। ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਨੀਲੇ ਰੰਗ ਦੀ ਕਲੱਸਟਰ ਬੱਸ ਨੰਬਰ ਡੀਐੱਲ 1ਪੀਡੀ 5158 (ਬੱਸ ਰੂਟ ਨੰਬਰ 340, ਕੇਂਦਰੀ ਸਕੱਤਰੇਤ ਤੋਂ ਸੀਮਾਪੁਰੀ) ਨੂੰ ਅੱਗ ਲੱਗੀ ਹੋਈ ਸੀ। ਪੁਲੀਸ ਅਨੁਸਾਰ ਬੱਸ ਵਿੱਚ ਸੀਐੱਨਜੀ ਕਿੱਟ ਅਤੇ ਏਸੀ ਲੱਗਿਆ ਸੀ। ਇਸ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਕਰੀਬ 40 ਯਾਤਰੀਆਂ ਨੂੰ ਬਚਾਇਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਕੋਈ ਜ਼ਖਮੀ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਏਸੀ ਸਿਸਟਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ।

Advertisement

Advertisement