For the best experience, open
https://m.punjabitribuneonline.com
on your mobile browser.
Advertisement

ਡੀਐੱਸਪੀ ਦੇ ਪੁੱਤਰ ਦੀ ਲਾਸ਼ ਰੇਲਵੇ ਲਾਈਨਾਂ ਤੋਂ ਮਿਲੀ

06:53 AM Jun 06, 2024 IST
ਡੀਐੱਸਪੀ ਦੇ ਪੁੱਤਰ ਦੀ ਲਾਸ਼ ਰੇਲਵੇ ਲਾਈਨਾਂ ਤੋਂ ਮਿਲੀ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਜੂਨ
ਇੱਥੋਂ ਦੇ ਬਸ਼ੀਰਪੁਰ ਰੇਲਵੇ ਲਾਂਘੇ ਨੇੜੇ ਇੱਕ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਦਿਹਾਤੀ ਪੁਲੀਸ ’ਚ ਤਾਇਨਾਤ ਡੀਐੱਸਪੀ ਸੁਖਜੀਤ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੇ ਪਾਲ ਸਿੰਘ ਉਰਫ਼ ਲਾਲੀ (28) ਵਜੋਂ ਹੋਈ ਹੈ। ਪੁਲੀਸ ਨੂੰ ਲਾਲੀ ਦੀ ਜੇਬ ਵਿੱਚੋਂ ਇੱਕ ਪਰਚੀ ਮਿਲੀ ਸੀ ਜਿਸ ’ਤੇ ਡੀਐੱਸਪੀ ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲੀਸ ਨੂੰ ਲੱਗਿਆ ਕਿ ਲਾਸ਼ ਅਣਪਛਾਤੀ ਹੈ, ਪਰ ਪੁਲੀਸ ਦੀ ਚਿੰਤਾ ਉਦੋਂ ਹੋਰ ਵਧ ਗਈ ਜਦੋਂ ਸਬੰਧਤ ਨੰਬਰ ਡੀਐੱਸਪੀ ਦਾ ਹੀ ਨਿਕਲਿਆ। ਜਦੋਂ ਡੀਐੱਸਪੀ ਸੁਖਜੀਤ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਲਾਸ਼ ਉਨ੍ਹਾਂ ਦੇ ਪੁੱਤਰ ਦੀ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×