ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਵਾਈ ਕੰਪਨੀ ਨੂੰ ਕਲੀਨ ਚਿੱਟ ਦੇਣ ’ਤੇ ਡੀਐੱਸਪੀ ਘਿਰਿਆ

08:56 AM Sep 20, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਸਤੰਬਰ
ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐਫ) ਨੇ ਭ੍ਰਿਸ਼ਟਾਚਾਰ ਅਤੇ ਐੱਨਡੀਪੀਐੱਸ ਐਕਟ ਦੀਆਂ ਧਰਾਵਾਂ ਤਹਿਤ ਡੀਐੱਸਪੀ ਵਵਿੰਦਰ ਮਹਾਜਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਅਖਿਲ ਜੈ ਸਿੰਘ ਵਾਸੀ ਲਖਨਊ (ਉੱਤਰ ਪ੍ਰਦੇਸ਼) ਨੂੰ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਸਤੇ ਕਥਿਤ ਤੌਰ ’ਤੇ 45 ਲੱਖ ਰੁਪਏ ਲਏ ਸਨ।
ਅਖਿਲ ਦੀ ਦਵਾਈਆਂ ਦੀ ਕੰਪਨੀ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਹਿਮਾਚਲ ਦੇ ਬੱਦੀ ’ਚ ਨਸ਼ੀਲੀਆਂ ਦਵਾਈਆਂ ਦੇ ਮਾਮਲੇ ’ਚ ਛਾਪੇਮਾਰੀ ਹੋਈ ਸੀ। ਉਸ ਵੇਲੇ ਉਸ ਦੀ ਕੰਪਨੀ ’ਚੋਂ ਵੱਡੀ ਮਾਤਰਾ ਵਿੱਚ ਅਜਿਹੀਆਂ ਦਵਾਈਆਂ ਬਰਾਮਦ ਹੋਈਆਂ ਸਨ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਡੀਐੱਸਪੀ ਮਹਾਜਨ ਨੇ ਇਸ ਕੰਪਨੀ ਤੋਂ 45 ਲੱਖ ਰੁਪਏ ਦੀ ਕਥਿਤ ਰਿਸ਼ਵਤ ਲਈ ਸੀ ਤਾਂ ਜੋ ਕੰਪਨੀ ਨੂੰ ਕਾਨੂੰਨੀ ਅੜਿੱਕੇ ਤੋਂ ਬਾਹਰ ਰੱਖਿਆ ਜਾ ਸਕੇ।
ਹੁਣ ਮਾਮਲੇ ਵਿੱਚ ਡਰੱਗ ਇੰਸਪੈਕਟਰ ਸਿਸ਼ਾਨ ਮਿੱਤਲ ਅਤੇ ਇੱਕ ਹੋਰ ਡਰੱਗ ਇੰਸਪੈਕਟਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਛੇ ਦਿਨ ਪਹਿਲਾਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਹੇਠ ਡੀਐੱਸਪੀ ਅਤੇ ਅਖਿਲ ਜੈ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਸਬੰਧ ’ਚ ਦਰਜ ਐੱਫਆਈਆਰ ਅਨੁਸਾਰ ਡੀਐੱਸਪੀ ਅਤੇ ਅਖਿਲ ਜੈ ਸਿੰਘ ਵਿਚਾਲੇ ਸੌਦਾ ਸਿਸ਼ਾਨ ਮਿੱਤਲ ਨੇ ਕਰਵਾਇਆ ਸੀ, ਜਿਸ ਤਹਿਤ ਨਿਰਧਾਰਤ ਕੀਤੀ ਰਕਮ ਦੋ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਹੋਇਆ ਅਤੇ 25 ਲੱਖ ਰੁਪਏ ਦੀ ਪਹਿਲੀ ਕਿਸ਼ਤ ਸਿਸ਼ਾਨ ਮਿੱਤਲ ਵੱਲੋਂ ਮਹਾਜਨ ਨੂੰ ਉਸ ਦੇ ਘਰ ਜਾ ਕੇ ਦਿੱਤੀ ਗਈ ਸੀ।
ਡੀਐੱਸਪੀ ਮਹਾਜਨ ਇਸ ਵੇਲੇ ਪੀਏਪੀ ਦੀ 9 ਬਟਾਲੀਅਨ ਵਿੱਚ ਡੀਐੱਸਪੀ ਹੈ। ਕੇਸ ਦਰਜ ਹੋਣ ਮਗਰੋਂ ਏਐੱਨਟੀਐੱਫ ਦੀ ਟੀਮ ਨੇ ਮਜੀਠਾ ਰੋਡ ਸਥਿਤ ਰਿਸ਼ੀ ਵਿਹਾਰ ਕਲੋਨੀ ਵਿੱਚ ਉਸ ਦੇ ਘਰ ਛਾਪਾ ਵੀ ਮਾਰਿਆ। ਉਸ ਨੂੰ ਪੁਲੀਸ ਦੀ ਕਾਰਵਾਈ ਦਾ ਪਤਾ ਲੱਗ ਗਿਆ ਸੀ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਛਾਪੇ ਦੌਰਾਨ ਉਸ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਹੋਈ ਹੈ, ਪਰ ਹਾਲੇ ਤੱਕ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

Advertisement

Advertisement