ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਡੀਐੱਸਪੀ ਗ੍ਰਿਫ਼ਤਾਰ

07:43 AM Dec 12, 2023 IST

ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਦਸੰਬਰ
ਸਥਾਨਕ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਅੱਜ ਇੱਥੋਂ ਦੇ ਸ਼ਹਿਰੀ ਹਲਕੇ ਦੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਡੀਐੱਸਪੀ ਨੂੰ ਥਾਣਾ ਛਾਉਣੀ ਵਿੱਚ ਦਰਜ ਹੋਏ ਇਕ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਡੀਐੱਸਪੀ ’ਤੇ ਦਲਾਲ ਰਾਹੀਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਮਗਰੋਂ ਸਾਹਮਣੇ ਆਇਆ ਕਿ ਬਾਂਸਲ ਦੇ ਬੈਂਕ ਖਾਤੇ ਵਿੱਚ ਰਿਸ਼ਵਤ ਦੀ ਰਕਮ ਜਮ੍ਹਾਂ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੀ ਕੋਠੀ ਰਾਏ ਸਾਹਿਬ ਦੇ ਵਾਸੀ ਗੁਰਮੇਜ ਸਿੰਘ ਪੁੱਤਰ ਰਫ਼ੀਕ ਖ਼ਿਲਾਫ਼ ਪਿਛਲੇ ਸਾਲ ਥਾਣਾ ਛਾਉਣੀ ਵਿੱਚ ਇੱਕ ਲੜਕੀ ਕੋਲੋਂ ਰੇਲਵੇ ਵਿੱਚ ਟੀਟੀਈ ਭਰਤੀ ਕਰਵਾਉਣ ਦੇ ਨਾਂ ’ਤੇ ਸੱਤ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਹੋਇਆ ਸੀ। ਇਹ ਥਾਣਾ ਡੀਐੱਸਪੀ ਬਾਂਸਲ ਅਧੀਨ ਆਉਂਦਾ ਸੀ। ਬਾਂਸਲ ਨੇ ਗੁਰਮੇਜ ਸਿੰਘ ਨੂੰ ਆਪਣੀ ਪੜਤਾਲ ਦੌਰਾਨ ਬੇਗੁਨਾਹ ਸਾਬਿਤ ਕਰ ਦਿੱਤਾ ਸੀ। ਇਸ ਮਗਰੋਂ ਗੁਰਮੇਜ ਸਿੰਘ, ਡੀਐੱਸਪੀ ਬਾਂਸਲ ਦੇ ਕਾਫ਼ੀ ਨੇੜੇ ਆ ਗਿਆ ਅਤੇ ਕੰਮ ਕਰਾਉਣ ਦੇ ਇਵਜ਼ ਵਿੱਚ ਲੋਕਾਂ ਤੋਂ ਰਿਸ਼ਵਤ ਲੈ ਕੇ ਉਸ ਨੂੰ ਦੇਣ ਲੱਗ ਪਿਆ। ਪੜਤਾਲ ਦੌਰਾਨ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਗੁਰਮੇਜ ਸਿੰਘ ਨੇ ਪੰਜ ਲੱਖ ਰੁਪਏ ਡੀਐੱਸਪੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ।

Advertisement

Advertisement