ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਦੀਆਂ ਦੇ ਹਮਲੇ ਵਿਚ ਡੀਐੱਸਪੀ ਤੇ ਦੋ ਵਾਰਡਰ ਜ਼ਖ਼ਮੀ

07:06 AM Aug 20, 2020 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ

Advertisement

ਇੱਥੇ ਕੇਂਦਰੀ ਜੇਲ੍ਹ ਦੀ ਇਕ ਬੈਰਕ ਵਿਚੋਂ ਦੋ ਫੋਨ ਬਰਾਮਦ ਹੋਣ ਮਗਰੋਂ ਕੁਝ ਕੈਦੀਆਂ/ਹਵਾਲਾਤੀਆਂ ਨੇ ਸੁਰੱਖਿਆ ਅਧਿਕਾਰੀਆਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਡੀਐੱਸਪੀ (ਸੁਰੱਖਿਆ) ਵਰੁਣ ਸ਼ਰਮਾ ਸਿਰ ’ਚ ਰੋੜਾ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਵਿੱਚ ਦੋ ਜੇਲ੍ਹ ਵਾਰਡਰ ਵੀ ਜ਼ਖ਼ਮੀ ਹੋਏ ਹਨ। ਹਾਲਾਤ ਕਾਬੂ ਵਿੱਚ ਰੱਖਣ ਲਈ ਸੌ ਪੁਲੀਸ ਮੁਲਾਜ਼ਮਾਂ ਨੇ ਜੇਲ੍ਹ ਦੇ ਅੰਦਰ ਜਾ ਕੇ ਫਲੈਗ ਮਾਰਚ ਕੀਤਾ।

ਜੇਲ੍ਹ ਸੁਪਰਡੈਂਟ ਕਰਨਜੀਤ ਸੰਧੂ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਜੇਲ੍ਹ ਦੇ ਵਾਰਡ ਨੰਬਰ ਛੇ ਵਿਚੋੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ। ਇਹ ਫੋਨ ਟਿਊਬ ਰਾਡ ’ਚ ਛੁਪਾਏ ਹੋਏ ਸਨ। ਫੋਨ ਖੋਹਣ ਦੀ ਕੋਸ਼ਿਸ਼ ਦੌਰਾਨ ਕੁਝ ਕੈਦੀਆਂ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਅਤੇ ਫਿਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐੱਸਪੀ ਤੇ ਦੋ ਵਾਰਡਰ ਜ਼ਖ਼ਮੀ ਹੋ ਗਏ।

Advertisement

ਘਟਨਾ ਦੌਰਾਨ ਜੇਲ੍ਹ ਵਿਚ ਖ਼ਤਰੇ ਦਾ ਘੁੱਗੂ (ਹੂਟਰ) ਵੱਜਣ ਲੱਗਿਆ ਅਤੇ ਜਲਦੀ ਹੀ ਜੇਲ੍ਹ ਨੂੰ ਪੈਂਦੇ ਥਾਣਾ ਤ੍ਰਿਪੜੀ ਦੇ ਐੱਸ.ਐੱਚ.ਓ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ 100 ਪੁਲੀਸ ਮੁਲਾਜ਼ਮ ਜੇਲ੍ਹ ਪੁੱਜੇ। ਹਾਲਾਤ ’ਤੇ ਕਾਬੂ ਪਾਉਣ ਮਗਰੋਂ ਪੁਲੀਸ ਨੇ ਜੇਲ੍ਹ ਅੰਦਰ ਫਲੈਗ ਮਾਰਚ ਵੀ ਕੀਤਾ।

ਸੰਪਰਕ ਕਰਨ ’ਤੇ ਥਾਣਾ ਤ੍ਰਿਪੜੀ ਦੇ ਮੁਖੀ ਹਰਜਿੰਦਰ ਢਿੱਲੋਂ ਨੇ ਦੱਸਿਆ ਕਿ ਘਟਨਾ ਸਬੰਧੀ ਜਗਦੀਪ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ, ਮੋਹਣ ਸਿੰਘ, ਨਰਿੰਦਰ ਨਿੰਦੀ, ਬਿਮਲ ਕੁਮਾਰ ਅਤੇ ਅਕਸ਼ੇ ਚੌਹਾਨ ਖ਼ਿਲਾਫ਼ ਧਾਰਾ 307, 333, 353, 148, 1149 ਸਮੇਤ 52 ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 

Advertisement
Tags :
ਹਮਲੇਕੈਦੀਆਂਜ਼ਖ਼ਮੀਡੀਐੱਸਪੀਵਾਰਡਰ