ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲੀਨਿਕਾਂ ਦੇ ਉਦਘਾਟਨ ਲਈ ਕਰਵਾਇਆ ਡਰਾਈ ਰਨ

10:37 AM Aug 14, 2023 IST
ਸਿਵਲ ਸਰਜਨ ਆਮ ਆਦਮੀ ਕਲੀਨਿਕ ਅਬਲੋਵਾਲ ਦਾ ਦੌਰਾ ਕਰਦੇ ਹੋਏ।

ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਗਸਤ
ਜ਼ਿਲ੍ਹੇ ਵਿੱਚ 14 ਅਗਸਤ ਨੂੰ ਖੁੱਲ੍ਹ ਰਹੇ 13 ਹੋਰ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਲਈ ਇਨ੍ਹਾਂ ਕਲੀਨਿਕਾਂ ਵਿੱਚ ਅਧਿਕਾਰੀਆਂ ਵੱਲੋਂ ਡਰਾਈ ਰਨ ਕਰਵਾਈ ਗਈ। ਇਨ੍ਹਾਂ ਕਲੀਨਿਕਾਂ ਵਿੱਚ 14 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਉਦਘਾਟਨੀ ਸਮਾਰੋਹ ’ਚ ਵਰਚੁਅਲ ਤੌਰ ’ਤੇ ਸ਼ਾਮਲ ਹੋਣ ਸਬੰਧੀ ਇੰਟਰਨੈੱਟ ਕਨੈਕਟੀਵਿਟੀ ਚੈਕ ਕੀਤੀ ਗਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਦੇਣ ਦੀ ਵਚਨਬਧਤਾ ਨੂੰ ਪੂਰਾ ਕਰਦਿਆਂ 14 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਨਾਲ ਜ਼ਿਲ੍ਹੇ ਵਿੱਚ ਖੁੱਲਣ ਵਾਲੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ 58 ਹੋ ਜਾਵੇਗੀ।
ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਖੁੱਲ੍ਹਣ ਵਾਲੇ 13 ਆਮ ਆਦਮੀ ਕਲੀਨਿਕ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ, ਅਬਲੋਵਾਲ, ਟੋਭਾ ਬਾਬਾ ਧਿਆਨਾ, ਰੈਡ ਕਰਾਸ ਬਿਲਡਿੰਗ ਬਿਸ਼ਨ ਨਗਰ, ਬਾਬਾ ਜੀਵਨ ਸਿੰਘ ਬਸਤੀ, ਅਰਬਨ ਅਸਟੇਟ ਫੇਜ -2, ਉਪਕਾਰ ਨਗਰ, ਸਿੱਧੂਵਾਲ, ਟਿਵਾਣਾ ਚੋਂਕ, ਫੋਕਲ ਪੁਆਇੰਟ ਸਨੋਰ, ਪਿੰਡ ਲ਼ੰਗ, ਲਚਕਾਣੀ ਅਤੇ ਰੋਹਟੀ ਮੋੜਾ ਸ਼ਾਮਲ ਹਨ।

Advertisement

Advertisement
Advertisement