ਸ਼ਰਾਬੀ ਪਤੀ ਨੇ ਕੀਤੀ ਪਤਨੀ ਦੀ ਹੱਤਿਆ
10:41 AM May 19, 2024 IST
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 18 ਮਈ
ਸ਼ਰਾਬੀ ਪਤੀ ਨੇ ਗਲ ਘੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕੋਟਕਪੂਰਾ ਪੁਲੀਸ ਨੇ ਇਸ ਸਬੰਧੀ ਸੰਦੀਪ ਕੁਮਾਰ ਵਾਸੀ ਕੋਟਕਪੂਰਾ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਰੀਨਾ ਦਾ ਵਿਆਹ ਕਰੀਬ 15 ਸਾਲ ਪਹਿਲਾਂ ਸੰਦੀਪ ਸਿੰਘ ਨਾਲ ਹੋਇਆ ਸੀ ਜੋ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਸ਼ਰਾਬ ਪੀਣ ਲਈ ਉਸ ਤੋਂ ਪੈਸੇ ਦੀ ਮੰਗ ਕਰਦਾ ਸੀ। ਰੀਨਾ ਦਿਹਾੜੀ ਕਰ ਕੇ ਜੋ ਵੀ ਕਮਾਉਂਦੀ ਸੀ, ਉਹ ਜ਼ੋਰ ਜ਼ਬਰਦਸਤੀ ਨਾਲ ਉਸ ਤੋਂ ਖੋਹ ਲੈਂਦਾ ਸੀ। ਮ੍ਰਿਤਕ ਰੀਨਾ ਦੇ ਭਰਾ ਰਾਮ ਤਾਤੀ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਉਨ੍ਹਾਂ ਦੇ ਜੀਜੇ ਨੇ ਉਨ੍ਹਾਂ ਦੀ ਭੈਣ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਆਪਣੀ ਭੈਣ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਦਮ ਤੋੜ ਗਈ।
Advertisement
Advertisement