ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਾਬੀ ਵਿਦਿਆਰਥੀ ਨੇ ਫੁੱਟਪਾਥ ’ਤੇ ਸੁੱਤੇ ਲੋਕਾਂ ’ਤੇ ਕਾਰ ਚੜ੍ਹਾਈ; ਦੋ ਹਲਾਕ

07:21 AM Jun 18, 2024 IST

ਨਾਗਪੁਰ, 17 ਜੂਨ
ਨਾਗਪੁਰ ਦੇ ਦਿਘੋਰੀ ਖੇਤਰ ਵਿੱਚ ਇੱਕ ਸ਼ਰਾਬੀ ਇੰਜਨੀਅਰਿੰਗ ਵਿਦਿਆਰਥੀ ਨੇ ਕਥਿਤ ਤੌਰ ’ਤੇ ਇੱਕ ਫੁੱਟਪਾਥ ਉੱਤੇ ਸੁੱਤੇ ਲੋਕਾਂ ’ਤੇ ਗੱਡੀ ਚੜ੍ਹਾ ਦਿੱਤੀ, ਜਿਸ ਕਾਰਨ ਦੋ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਵਥੋਡਾ ਪੁਲੀਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇਰ ਰਾਤ 12:40 ਵਜੇ ਵਾਪਰੀ। ਇਸ ਹਾਦਸੇ ਵਿੱਚ ਚਾਰ ਬੱਚਿਆਂ ਸਣੇ ਸੱਤ ਵਿਅਕਤੀ ਜ਼ਖ਼ਮੀ ਹੋ ਗਏੇ। ਅਧਿਕਾਰੀ ਨੇ ਦੱਸਿਆ, ‘‘ਪੀੜਤ ਇੱਕੋ ਪਰਿਵਾਰ ਨਾਲ ਸਬੰਧਿਤ ਹਨ, ਜੋ ਖਿਡੌਣੇ ਵੇਚਦੇ ਹਨ ਅਤੇ ਫੁੱਟਪਾਥ ’ਤੇ ਹੀ ਰਹਿੰਦੇ ਹਨ। ਹੁੰਦਈ ਵਰਨਾ ਦੇ ਡਰਾਈਵਰ ਭੂਸ਼ਨ ਲਾਂਜੇਵਾਰ ਸਣੇ ਪੰਜ ਜਣੇ ਗੱਡੀ ਵਿੱਚ ਸਵਾਰ ਸਨ ਅਤੇ ਸਾਰੇ ਨਸ਼ੇ ਵਿੱਚ ਸਨ। ਵਾਰਦਾਤ ਮਗਰੋਂ ਸਾਰੇ ਮੌਕੇ ਤੋਂ ਫਰਾਰ ਹੋ ਗਏ। ਲਾਂਜੇਵਾਰ ਨੂੰ ਬਾਅਦ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ।’’
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਾਂਤੀਬਾਈ ਗਜੋੜ ਬਾਗੜੀਆ (42) ਅਤੇ ਸੀਤਾਰਾਮ ਬਾਬੂਲਾਲ ਬਾਗੜੀਆ (30) ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਕਵਿਤਾ ਸੀਤਾਰਾਮ ਬਾਗੜੀਆ (28), ਬਾਲਕੂ ਸੀਤਾਰਾਮ ਬਾਗੜੀਆ (8), ਹਸੀਨਾ ਸੀਤਾਰਾਮ ਬਾਗੜੀਆ (3), ਸਕੀਨਾ ਸੀਤਾਰਾਮ ਬਾਗੜੀਆ (2), ਹਨੂਮਾਨ ਖਜੋਦ ਬਾਗੜੀਆ (35) ਅਤੇ ਵਿਕਰਮ ਭੂਸ਼ਾ ਹਨੂਮਾਨ ਬਾਗੜੀਆ (10) ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ, ‘‘ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਵਾਲ-ਵਾਲ ਬਚੇ ਰਿਸ਼ਤੇਦਾਰ ਰਾਜਿੰਦਰ ਬਾਬੂਲਾਲ ਬਾਗੜੀਆ (34) ਅਨੁਸਾਰ ਪਰਿਵਾਰ ਅੱਠ ਮਹੀਨੇ ਪਹਿਲਾ ਨਾਗਪੁਰ ਆਇਆ ਸੀ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਫੁੱਟਪਾਥ ’ਤੇ ਸੌਂ ਰਿਹਾ ਸੀ। -ਪੀਟੀਆਈ

Advertisement

Advertisement