For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤੇ ਦੌਰਾਨ 321.51 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ

08:30 AM Apr 26, 2024 IST
ਚੋਣ ਜ਼ਾਬਤੇ ਦੌਰਾਨ 321 51 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 25 ਅਪਰੈਲ
ਪੰਜਾਬ ਪੁਲੀਸ ਤੇ ਜਾਂਚ ਏਜੰਸੀਆਂ ਨੇ ਸੂਬੇ ਵਿੱਚ 16 ਮਾਰਚ ਤੋਂ ਲਾਗੂ ਹੋਏ ਚੋਣ ਜ਼ਾਬਤੇ ਤੋਂ ਲੈ ਕੇ ਹੁਣ ਤੱਕ 321.51 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ ਤੇ ਹੋਰ ਸਾਮਾਨ ਜ਼ਬਤ ਕੀਤਾ ਹੈ। ਇਸ ਵਿੱਚ 6.89 ਕਰੋੜ ਰੁਪਏ ਦੀ ਨਕਦੀ, 14.93 ਕਰੋੜ ਰੁਪਏ ਕੀਮਤ ਦੀ 22.8 ਲੱਖ ਲਿਟਰ ਸ਼ਰਾਬ, 287.23 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 11.37 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 1.09 ਕਰੋੜ ਰੁਪਏ ਦਾ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਕੀਮਤੀ ਵਸਤਾਂ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਰਨ ਤਾਰਨ ’ਚ 53.74 ਕਰੋੜ, ਫ਼ਿਰੋਜ਼ਪੁਰ ’ਚ 49.34 ਕਰੋੜ, ਫ਼ਾਜ਼ਿਲਕਾ ’ਚ 41.71 ਕਰੋੜ, ਲੁਧਿਆਣਾ ’ਚ 25.42 ਕਰੋੜ, ਪਠਾਨਕੋਟ ’ਚ 21.4 ਕਰੋੜ, ਜਲੰਧਰ ’ਚ 17.34 ਕਰੋੜ, ਸੰਗਰੂਰ ’ਚ 11 ਕਰੋੜ, ਗੁਰਦਾਸਪੁਰ ’ਚ 10.38 ਕਰੋੜ, ਕਪੂਰਥਲਾ ’ਚ 6.02 ਕਰੋੜ, ਹੁਸ਼ਿਆਰਪੁਰ ’ਚ 4.89 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਹਨ।
ਇਸੇ ਤਰ੍ਹਾਂ ਬਠਿੰਡਾ ’ਚ 3.94 ਕਰੋੜ, ਮੁਹਾਲੀ ’ਚ 3.90 ਕਰੋੜ, ਬਰਨਾਲਾ ’ਚ 2.2 ਕਰੋੜ, ਮੋਗਾ ’ਚ 2.05 ਕਰੋੜ, ਪਟਿਆਲਾ ’ਚ 1.47 ਕਰੋੜ, ਰੂਪਨਗਰ ’ਚ 1.33 ਕਰੋੜ, ਸ੍ਰੀ ਮੁਕਤਸਰ ਸਾਹਿਬ ’ਚ 1.26 ਕਰੋੜ, ਮਾਨਸਾ ’ਚ 1 ਕਰੋੜ, ਨਵਾਂ ਸ਼ਹਿਰ ’ਚ 81.8 ਲੱਖ, ਮਾਲੇਰਕੋਟਲਾ ’ਚ 70 ਲੱਖ, ਫਰੀਦਕੋਟ ’ਚ 67 ਲੱਖ ਅਤੇ ਫਤਿਹਗੜ੍ਹ ਸਾਹਿਬ ’ਚ 59 ਲੱਖ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਸੂਬੇ ’ਚ 24 ਐਨਫੋਰਸਮੈਂਟ ਏਜੰਸੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×