ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਿਆਂ ਨੇ ਤੁਰਨ ਜੋਗਾ ਨਾ ਛੱਡਿਆ ਫੁਟਬਾਲ ਦਾ ਖਿਡਾਰੀ

08:25 AM Aug 21, 2023 IST
ਲੰਬੀ ਹਲਕੇ ਦੇ ਫਤੂਹੀਵਾਲਾ ’ਚ ਨਸ਼ਿਆਂ ਕਾਰਨ ਕਾਲਾ ਪੀਲੀਆ ਤੋਂ ਪੀੜਤ ਸ਼ੰਕਰ ਨਾਲ ਉਸ ਦੀ ਨਾਨੀ ਸੁਰਜੀਤ ਕੌਰ। - ਫੋਟੋ: ਪੰਜਾਬੀ ਟ੍ਰਿਬਿਊਨ

ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਗਸਤ
ਸਿੰਘੇਵਾਲਾ-ਫਤੂਹੀਵਾਲਾ ਦਾ ਨੌਜਵਾਨ ਸ਼ੰਕਰ ਨਸ਼ਿਆਂ ਨੇ ਖੋਖਲਾ ਕਰ ਦਿੱਤਾ ਹੈ। ਉਹ 21 ਵਰ੍ਹਿਆ ਦਾ ਹੈ ਪਰ ਨਸ਼ਿਆਂ ਕਾਰਨ ਉਸ ਨੂੰ ਕਾਲੇ ਪੀਲੀਏ ਅਤੇ ਹੋਰ ਬਿਮਾਰੀਆਂ ਨੇ ਘੇਰ ਲਿਆ ਹੈ। ਕਦੇ ਫੁਟਬਾਲ ’ਚ ਮੋਹਰੀ ਰਹਿਣ ਵਾਲਾ ਹੁਣ ਤੁਰਨ-ਫਿਰਨ ਤੋਂ ਵੀ ਲਾਚਾਰ ਹੈ। ਸ਼ੰਕਰ ਅਨੁਸਾਰ ਸਿੰਘੇਵਾਲਾ-ਫਤੂਹੀਵਾਲਾ ’ਚ ਸੈਂਕੜੇ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ। ਪਿਛਲੇ ਦਿਨੀਂ ਓਵਰਡੋਜ਼ ਕਾਰਨ ਫੌਤ ਹੋਏ ਦੋ ਸਕੇ ਭਰਾ ਵੀ ਉਨ੍ਹਾਂ ਨਾਲ ਹੀ ਨਸ਼ੇ ਦੇ ਟੀਕੇ ਲਾਉਂਦੇ ਸਨ। ਉਸ ਨੇ ਪੰਜਾਬ ਸਰਕਾਰ ਤੋਂ ਆਪਣਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।
ਸ਼ੰਕਰ ਦੀ ਜ਼ਿੰਦਗੀ ’ਤੇ ਬਦਕਿਸਮਤੀ ਭਾਰੂ ਰਹੀ। ਉਸ ਨੂੰ ਪੈਦਾ ਕਰਨ ਦੇ 9 ਦਿਨਾਂ ਮਗਰੋਂ ਉਸ ਦੀ ਮਾਂ ਮਿੱਠੀ ਕੌਰ ਫੌਤ ਹੋ ਗਈ ਅਤੇ ਛੇ ਮਹੀਨੇ ਬਾਅਦ ਉਸ ਦਾ ਪਿਤਾ ਬਿਪਨ ਕੁਮਾਰ ਵੀ ਚਲਾਣਾ ਕਰ ਗਿਆ। ਨਾਨੀ-ਨਾਨੀ ਨੇ ਉਸ ਨੂੰ ਪਾਲਿਆ ਸੀ। ਉਸ ਦੀ ਨਾਨੀ ਸੁਰਜੀਤ ਕੌਰ ਨੇ ਦੱਸਿਆ ਕਿ ਧੀ-ਜਵਾਈ ਦੀ ਮੌਤ ਮਗਰੋਂ ਉਸ ਨੇ ਸ਼ੰਕਰ ਨੂੰ ਬੜੀ ਮੁਸ਼ਕਲ ਨਾਲ ਅੱਠਵੀਂ ਤੱਕ ਪੜ੍ਹਾਇਆ ਤੇ ਬਿਜਲੀ ਦਾ ਕੰਮ ਸਿਖਾਇਆ। ਸੁਰਜੀਤ ਕੌਰ ਮੁਤਾਬਕ ਦੋਹਤੇ ਨੂੰ ਫੁੱਟਬਾਲ ਖੇਡਦੇ ਉੁਸ ਦੀਆਂ ਉਮੀਦਾਂ ਨੂੰ ਨਵੇਂ ਖੰਭ ਲੱਗ ਜਾਂਦੇ ਸਨ ਪਰ ਮਾੜੀ ਕਿਸਮਤ ਨਾਲ ਸ਼ੰਕਰ ਦੇ ਖੰਭਾਂ ਦੀ ‘ਪਰਵਾਜ਼’ ਗਲਤ ਦਿਸ਼ਾ ਫੜ ਕੇ ਨਸ਼ਿਆਂ ਦੇ ਵੱਸ ਪੈ ਗਈ।
ਸੁਰਜੀਤ ਕੌਰ ਨੇ ਦੱਸਿਆ ਕਿ ਹਾਲਾਤ ਜ਼ਿਆਦਾ ਵਿਗੜਨ ’ਤੇ ਉਹ ਰਿਸ਼ਤੇਦਾਰਾਂ ਦੀ ਮਦਦ ਨਾਲ ਸ਼ੰਕਰ ਨੂੰ ਡੱਬਵਾਲੀ, ਸਿਰਸਾ ਤੇ ਫ਼ਿਰ ਹਿਸਾਰ ਦੇ ਨਿੱਜੀ ਹਸਪਤਾਲ ਲੈ ਗਈ। ਮੈਡੀਕਲ ਟੈਸਟਾਂ ’ਚ ਸ਼ੰਕਰ ਨੂੰ ਕਾਲਾ ਪੀਲੀਆ ਤੇ ਹੋਰ ਜਾਨਲੇਵਾ ਬਿਮਾਰੀਆਂ ਆਈਆਂ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੋਹਤਕ ਲਿਜਾਣ ਨੂੰ ਕਿਹਾ ਪਰ ਆਰਥਿਕ ਬੇਵੱਸੀ ਕਾਰਨ ਉਹ ਉਸ ਨੂੰ ਵਾਪਸ ਘਰ ਲੈ ਆਈ। ਸੁਰਜੀਤ ਕੌਰ ਮੁਤਾਬਕ ਉਹ ਸ਼ੰਕਰ ਦਾ ਮਹਿੰਗਾ ਇਲਾਜ ਕਰਵਾਉਣ ’ਚ ਅਸਮੱਰਥ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ੰਕਰ ਦੇ ਇਲਾਜ, ਖੁਰਾਕ ਅਤੇ ਮੁੜ ਵਸੇਬੇ ਲਈ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ।

Advertisement

ਨਸ਼ੇ ਦੀ ਓਵਰਡੋਜ਼ ਕਾਰਨ ਹਿੰਮਤਪੁਰਾ ਦੇ ਨੌਜਵਾਨ ਦੀ ਮੌਤ

ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਪਿੰਡ ਹਿੰਮਤਪੁਰਾ ਵਿੱਚ ਅੱਜ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਹਰਦੀਪ ਸਿੰਘ ਮੱਟੀ ਦੀ ਮੌਤ ਹੋ ਗਈ। ਪਿੰਡ ਕੋਲੋਂ ਲੰਘਦੀ ਡਰੇਨ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਉਸ ਦੀ ਲਾਸ਼ ਨੇੜਿਓਂ ਇੱਕ ਸਰਿੰਜ ਵੀ ਮਿਲੀ ਹੈ। ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ ਪਰ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤੇ ਬਿਨਾਂ ਹੀ ਸਸਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸਾਰਥਕ ਉਪਰਾਲੇ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਨਿੱਤ ਦਿਨ ਪੰਜਾਬ ਵਿੱਚ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਨਸ਼ਿਆਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ।

Advertisement
Advertisement