ਤਪਾਖੇੜਾ ’ਚ ਨਸ਼ੇ ਨੇ ਲਈ ਨੌਜਵਾਨ ਦੀ ਜਾਨ
06:37 AM Mar 20, 2025 IST
Advertisement
ਲੰਬੀ (ਪੱਤਰ ਪ੍ਰੇਰਕ):
Advertisement
ਨਜ਼ਦੀਕੀ ਪਿੰਡ ਤਪਾਖੇੜਾ ਵਿੱਚ ਅੱਜ ਗ਼ਰੀਬ ਪਰਿਵਾਰ ਦੇ 18 ਸਾਲਾ ਲੜਕੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਿੰਡ ਵਿੱਚ ਨਸ਼ੇ ਦਾ ਟੀਕਾ ਲਗਾਉਣ ਮਗਰੋਂ ਲੜਕੇ ਦੀ ਹਾਲਤ ਵਿਗੜ ਗਈ ਅਤੇ ਉਸ ਦੇ ਸੰਗੀ-ਸਾਥੀ ਉਸਨੂੰ ਘਰ ਛੱਡ ਕੇ ਚਲੇ ਗਏ। ਥੋੜ੍ਹੀ ਦੇਰ ਮਗਰੋਂ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਪਗ 13 ਸਾਲ ਦੀ ਉਮਰ ਤੋਂ ਨਸ਼ਾ ਕਰਦਾ ਆ ਰਿਹਾ ਸੀ। ਥਾਣਾ ਲੰਬੀ ਦੇ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।
Advertisement
Advertisement
Advertisement