For the best experience, open
https://m.punjabitribuneonline.com
on your mobile browser.
Advertisement

ਜੇਲ੍ਹ ਵਾਰਡਰ ਤੋਂ ਨਸ਼ੀਲਾ ਪਦਾਰਥ ਅਤੇ ਸਰਿੰਜ ਬਰਾਮਦ

07:14 PM Jun 23, 2023 IST
ਜੇਲ੍ਹ ਵਾਰਡਰ ਤੋਂ ਨਸ਼ੀਲਾ ਪਦਾਰਥ ਅਤੇ ਸਰਿੰਜ ਬਰਾਮਦ
Advertisement

ਪੱਤਰ ਪ੍ਰੇਰਕ

Advertisement

ਰੂਪਨਗਰ, 10 ਜੂਨ

ਥਾਣਾ ਸਿਟੀ ਰੂਪਨਗਰ ਪੁਲੀਸ ਨੇ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੈਲਾਸ਼ ਦੀ ਸ਼ਿਕਾਇਤ ਦੇ ਆਧਾਰ ‘ਤੇ ਇੱਕ ਜੇਲ੍ਹ ਵਾਰਡਰ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਰੂਪਨਗਰ ਪਵਨ ਕੁਮਾਰ ਤੋਂ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਵਾਰਡਰ ਵਰਿੰਦਰਪਾਲ ਸਿੰਘ ਵਾਸੀ ਭੰਗਾਲਾ, ਜਦੋਂ ਅੱਜ ਡਿਊਟੀ ‘ਤੇ ਆਇਆ ਤਾਂ ਉਸ ਦੀ ਚੈਕਿੰਗ ਕੀਤੇ ਜਾਣ ਦੌਰਾਨ ਉਸ ਕੋਲੋਂ 3.95 ਗਰਾਮ ਨਸ਼ੀਲਾ ਪਾਊਡਰ ਅਤੇ ਇੱਕ ਸਰਿੰਜ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਵਿਰੁੱਧ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਵੇਂ ਪੁਲੀਸ ਨੇ ਸਖ਼ਤੀ ਕੀਤੀ ਹੈ ਪਰ ਪੰਜਾਬ ਦੀਆਂ ਜੇਲ੍ਹਾਂ ‘ਚੋਂ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਜਾਰੀ ਹੈ।

Advertisement
Advertisement
Advertisement
×