For the best experience, open
https://m.punjabitribuneonline.com
on your mobile browser.
Advertisement

ਨਸ਼ੀਲੀਆਂ ਦਵਾਈਆਂ ਤੇ ਲਾਹਣ ਬਰਾਮਦ

06:52 AM Mar 30, 2024 IST
ਨਸ਼ੀਲੀਆਂ ਦਵਾਈਆਂ ਤੇ ਲਾਹਣ ਬਰਾਮਦ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 29 ਮਾਰਚ
ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਨਸ਼ੀਲੀਆਂ ਦਵਾਈਆਂ ਤੇ ਲਾਹਣ ਬਰਾਮਦ ਕੀਤੀ ਹੈ।
ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇੰਟਰ-ਸਟੇਟ ਨਾਕਾ ਜ਼ੈਲ ਪੋਸਟ ਚੋਟੀਆਂ ਵਿੱਚ ਚੈਕਿੰਗ ਦੌਰਾਨ ਪੁਲੀਸ ਪਾਰਟੀ ਨੇ ਬਰੇਜ਼ਾ ਕਾਰ ਵਿੱਚੋਂ ਅਮਨ ਕੁਮਾਰ ਤੇ ਕਮਲ ਕਿਸ਼ੋਰ ਦੋਵੇਂ ਵਾਸੀ ਬਰੇਟਾ ਜ਼ਿਲ੍ਹਾ ਮਾਨਸਾ ਦੇ ਕਬਜ਼ੇ ਵਿੱਚੋਂ ਨਸ਼ੀਲੀ ਦਵਾਈ ਦੀਆਂ 7 ਸ਼ੀਸ਼ੀਆਂ ਅਤੇ 100 ਗੋਲੀਆਂ ਬਰਾਮਦ ਕੀਤੀਆਂ। ਇਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਟੀ ਪੁਲੀਸ ਦੇ ਮੁਖੀ ਗੁਰਦੇਵ ਸਿੰਘ ਨੇ ਅਨਾਜ ਮੰਡੀ ਵਿੱਚ ਗਸ਼ਤ ਦੌਰਾਨ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਦੇਹਲਾਂ ਸੀਹਾ ਵਜੋਂ ਹੋਈ ਤੇ ਤਲਾਸ਼ੀ ਦੌਰਾਨ ਉਸ ਪਾਸੋ 470 ਨਸੀਲੀਆ ਗੋਲੀਆਂ ਬਰਾਮਦ ਕੀਤੀਆ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਪਾਰਟੀ ਤੇ ਆਬਕਾਰੀ ਇੰਸਪੈਕਟਰ ਗੋਵਰਧਨ ਗੋਪਾਲ ਨੂੰ ਗਸ਼ਤ ਦੌਰਾਨ ਪਿੰਡ ਗਾਗਾ ਵਿੱਚ ਮਿਸ਼ਰਾ ਸਿੰਘ ਦੇ ਘਰੋਂ ਇੱਕ ਡਰੰਮੀ ਵਿੱਚੋਂ 50 ਲਿਟਰ ਲਾਹਣ ਬਰਾਮਦ ਹੋਈ। ਪੁਲੀਸ ਨੇ ਮਿਸ਼ਰਾ ਸਿੰਘ ਨੂੰ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×