For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰੀ: ਚਾਰ ਤਸਕਰਾਂ ਦੀ 2.14 ਕਰੋੜ ਦੀ ਜਾਇਦਾਦ ਜ਼ਬਤ

07:18 AM Mar 30, 2024 IST
ਨਸ਼ਾ ਤਸਕਰੀ  ਚਾਰ ਤਸਕਰਾਂ ਦੀ 2 14 ਕਰੋੜ ਦੀ ਜਾਇਦਾਦ ਜ਼ਬਤ
ਪਿੰਡ ਕੋਕਰੀ ਕਲਾਂ ਵਿੱਚ ਘਰ ਅੱਗੇ ਨੋਟਿਸ ਚਿਪਕਾਉਂਦੇ ਹੋਏ ਡੀਐੱਸਪੀ ਪਰਮਜੀਤ ਸਿੰਘ ਸੰਧੂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਾਰਚ
ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਤਹਿਤ ਇੱਥੇ ਚਾਰ ਵਿਅਕਤੀਆਂ ਦੀ 2.14 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਉੱਪਰ ਰੋਕ ਲਾਉਣ ਦੇ ਨੋਟਿਸ ਚਿਪਕਾਏ ਹਨ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਦੀ ਨਿਗਰਾਨੀ ਹੇਠ ਚਾਰ ਨਸ਼ਾ ਤਸਕਰਾਂ ਪਰਮਜੀਤ ਸਿੰਘ ਉਰਫ ਪੰਮਾ ਪਿੰਡ ਦੌਲੇਵਾਲਾ ਦੀ ਜਾਇਦਾਦ 19,76 ਲੱਖ ਰੁਪਏ ਤੇ ਗੁਰਦੀਪ ਕੌਰ ਪਿੰਡ ਦੌਲੇਵਾਲਾ ਦੀ 22 ਲੱਖ, ਗੁਰਚਰਨ ਸਿੰਘ ਉਰਫ ਤੋਤਾ ਪਿੰਡ ਰਾਉਕੇ ਕਲਾਂ ਦੀ 1.34 ਲੱਖ ਤੋਂ ਵੱਧ ਅਤੇ ਸਰਬਜੀਤ ਸਿੰਘ ਉਰਫ ਸਰਬਾ ਪਿੰਡ ਕੋਕਰੀ ਕਲਾਂ ਦੀ ਜਾਇਦਾਦ 37,80 ਲੱਖ ਰੁਪਏ ਦੀ ਜਾਇਦਾਦ ਦੀ ਸ਼ਨਾਖ਼ਤ ਕਰਕੇ ਇਸ ਅਚੱਲ ਸੰਪਤੀ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਕਥਿਤ ਗ਼ੈਰ-ਕਾਨੂੰਨੀ ਸੰਪਤੀ ਨੂੰ 68 ਐੱਫ ਐੱਨਡੀਪੀਐੱਸ ਐਕਟ ਤਹਿਤ ਫ਼ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਇਹ ਕੇਸ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਫ਼ਰੀਜ਼ ਹੋਈ ਪ੍ਰਾਪਰਟੀ ਅੱਗੇ ਵੇਚੀ/ਖ਼ਰੀਦੀ ਨਹੀਂ ਜਾ ਸਕਦੀ ਅਤੇ ਨਾ ਹੀ ਕਿਸੇ ਹੋਰ ਦੇ ਨਾਂ ਤਬਦੀਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨੀ ਕਾਰਵਾਈ ਹੋਰਾਂ ਨੂੰ ਵੀ ਨਸੀਹਤ ਦੇਣ ਵਾਲੀ ਹੈ ਕਿ ਅਜਿਹੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਦਾ ਹਸ਼ਰ ਮਾੜਾ ਹੀ ਹੁੰਦਾ ਹੈ ਅਤੇ ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਵਿਭਾਗ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਤਿਆਰ ਹੈ। ਪੁਲੀਸ ਵੱਲੋਂ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਜਾਇਦਾਦ ਵਪਾਰਕ ਮਾਤਰਾ ਸਮੇਤ ਫੜੇ ਗਏ ਸਮੱਗਲਰਾਂ ਦੀ ਹੀ ਹੈ, ਇਸ ਮੁਹਿੰਮ ’ਤੇ ਡੀਜੀਪੀ ਖੁਦ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਵੀ ਸਹੀ ਦਿਸ਼ਾ ਦਿੱਤੀ ਜਾ ਸਕੇ। ਡੀਐੱਸਪੀ ਨਿਹਾਲ ਸਿੰਘ ਵਾਲਾ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਬਜੀਤ ਸਿੰਘ ਉਰਫ ਸਰਬਾ ਪਿੰਡ ਕੋਕਰੀ ਕਲਾਂ ਦੀ ਜਾਇਦਾਦ 37,80 ਲੱਖ ਜਾਇਦਾਦ ਦੀ ਸ਼ਨਾਖ਼ਤ ਕਰ ਕੇ ਇਹ ਅਚੱਲ ਸੰਪਤੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਪ੍ਰਾਪਰਟੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜ਼ਬਤ ਕੀਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×