For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰ ਦੀ ਜਾਇਦਾਦ ਸੀਲ

08:34 AM Aug 25, 2024 IST
ਨਸ਼ਾ ਤਸਕਰ ਦੀ ਜਾਇਦਾਦ ਸੀਲ
ਨਸ਼ਾ ਤਸਕਰ ਦੇ ਘਰ ਅੱਗੇ ਨੋਟਿਸ ਲਗਾਉਂਦੇ ਹੋਏ ਪੁਲੀਸ ਕਰਮਚਾਰੀ।
Advertisement

ਰਾਜਿੰਦਰ ਜੈਦਕਾ
ਅਮਰਗੜ੍ਹ, 24 ਅਗਸਤ
ਸੀਨੀਅਰ ਪੁਲੀਸ ਕਪਤਾਨ ਮਾਲੇਰਕੋਟਲਾ ਗਗਨ ਅਜੀਤ ਸਿੰਘ ਦੀ ਆਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਾਂ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮਹਿੰਮ ਤਹਿਤ ਨਸ਼ਾ ਵੇਚ ਕੇ ਬਣਾਈ ਗਈ ਨਜ਼ਾਇਜ ਜਾਇਦਾਦ ਨੂੰ ਜ਼ਬਤ ਕਰਨ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਡੀਐੱਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਬਾਗੜੀਆਂ ਦੇ ਨਸ਼ਾ ਤਸਕਰ ਲਾਲਾ ਸਿੰਘ ਉਰਫ ਲਾਲ ਸਿੰਘ ਨੂੰ 52 ਕਿਲੋ ਭੁੱਕੀ ਪੋਸਤ ਚੂਰਾ ਸਣੇ ਗ੍ਰਿਫ਼ਤਾਰ ਕਰਨ ਮਗਰੋਂ ਕੇਸ ਦਰਜ ਕੀਤਾ ਗਿਆ ਸੀ। ਕਾਰਵਾਈ ਅੱਗੇ ਤੋਰਦਿਆਂ ਮੁਲਜ਼ਮ ਦੇ ਘਰ ਨੂੰ ਸੀਲ ਕਰਨ ਸਬੰਧੀ ਆਰਡਰ ਹਾਸਲ ਕਰਕੇ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮੌਕੇ ਮੁਨਸ਼ੀ ਰਾਮ ਦਾਸ, ਏਐੱਸਆਈ ਗੁਰਿੰਦਰ ਸਿੰਘ ਅਤੇ ਏਐੱਸਆਈ ਜਸਵਿੰਦਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

Advertisement