ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਾ ਤਸਕਰ ਐੱਸਯੂਵੀ ’ਚ 1.60 ਕੁਇੰਟਲ ਪੋਸਤ ਛੱਡ ਕੇ ਫ਼ਰਾਰ

10:36 AM Jan 21, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਲੰਬੀ, 20 ਜਨਵਰੀ
ਤੱਪਾਖੇੜਾ ਨੇੜੇ ਮਹਿੰਦਰਾ 500 ਐੱਸਯੂਵੀ ਗੱਡੀ ਦਾ ਟਾਇਰ ਪੰਕਚਰ ਹੋਣ ਦੀ ਬੇਵੱਸੀ ਵਿੱਚ ਤਸਕਰ ਗੱਡੀ ਅਤੇ ਉਸ ਵਿੱਚ ਲੱਦਿਆ 1.60 ਕੁਇੰਟਲ ਚੂਰਾ ਪੋਸਤ ਛੱਡ ਕੇ ਫ਼ਰਾਰ ਹੋ ਗਏ। ਲੰਬੀ ਪੁਲੀਸ ਨੇ ਗੱਡੀ ਅਤੇ ਪੋਸਤ ਦੀ ਉਕਤ ਖੇਪ ਨੂੰ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਤੱਪਾਖੇੜਾ ਨੇੜੇ ਮਹਿੰਦਰਾ ਗੱਡੀ ਦਾ ਪਿਛਲਾ ਬੰਪਰ ਆਦਿ ਕਿਸੇ ਗੱਡੀ ਨਾਲ ਖਹਿਣ ਕਾਰਨ ਨੁਕਸਾਨਿਆ ਗਿਆ ਸੀ ਜਿਸਦਾ ਟਾਇਰ ਪੰਕਚਰ ਹੋ ਗਿਆ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਤਸਕਰਾਂ ਨੇ ਕਰੀਬ ਡੇਢ ਦੋ ਕਿਲੋਮੀਟਰ ਤੱਕ ਪੰਕਚਰ ਹਾਲਤ ’ਚ ਗੱਡੀ ਨੂੰ ਖੂਬ ਦੌੜਾਇਆ, ਪਰ ਆਖ਼ਰ ਪੁਲੀਸ ਟੀਮ ਪਿੱਛੇ ਲੱਗਣ ਕਰਕੇ ਬੇਵੱਸੀ ਵਿੱਚ ਗੱਡੀ ਖੜ੍ਹੀ ਕਰ ਕੇ ਦੌੜ ਗਏ। ਉਨ੍ਹਾਂ ਕਿਹਾ ਕਿ ਅਛਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement