For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸ਼ਰਾਬ ਸਮੇਤ ਨਸ਼ਾ ਤਸਕਰ ਕਾਬੂ

09:26 AM Aug 04, 2024 IST
ਨਾਜਾਇਜ਼ ਸ਼ਰਾਬ ਸਮੇਤ ਨਸ਼ਾ ਤਸਕਰ ਕਾਬੂ
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 3 ਅਗਸਤ
ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਪਿੰਡ ਆਲਮਾ ਨਜ਼ਦੀਕ 20 ਕੇਨੀਆਂ ਨਾਜਾਇਜ਼ ਸ਼ਰਾਬ ਨਾਲ ਲੱਦੀ ਇੱਕ ਗੱਡੀ ਅਤੇ ਨਸ਼ਾ ਤਸਕਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਬੇਟ ਖੇਤ ਵਿੱਚ ਗਸ਼ਤ ਕਰਦੀ ਪੁਲੀਸ ਪਾਰਟੀ ਨੂੰ ਪਿੰਡ ਬਿਸ਼ੋਪੁਰ ਦੇ ਨਜ਼ਦੀਕ ਪੈਂਦੇ ਟੀ-ਪੁਆਇੰਟ ਉੱਤੇ ਉਨ੍ਹਾਂ ਨੇ ਇੱਕ ਛੋਟਾ ਹਾਥੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਗੱਡੀ ਦੇ ਚਾਲਕ ਨੇ ਗੱਡੀ ਨੂੰ ਰੋਕ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਤਲਾਸ਼ੀ ਲਈ ਤਾਂ ਇਸ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 20 ਕੇਨੀਆਂ ਬਰਾਮਦ ਹੋਈਆਂ। ਚਾਲਕ ਹਰਦੇਵ ਸਿੰਘ ਅਤੇ ਨਰਿੰਦਰ ਸਿੰਘ ਵਾਸੀ ਕੋਟਲੀ ਸ਼ਾਹ ਨੂੰ ਵੀ ਕਾਬੂ ਕਰ ਲਿਆ ਗਿਆ।

Advertisement
Advertisement
Author Image

Advertisement