ਨਸ਼ੇ ਨੇ ਲਈ ਨੌਜਵਾਨ ਦੀ ਜਾਨ
07:43 AM Sep 26, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਸਥਾਨਕ ਪਿੰਡ ਸੁਲਤਾਨਵਿੰਡ ਵਿੱਚ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਸੂਰਜ ਯਾਦਵ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਕਿਸ਼ਨ ਯਾਦਵ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਸੂਰਜ ਸਾਜਨ ਨਾਲ ਮੇਲਾ ਦੇਖਣ ਗਿਆ ਸੀ। ਮਗਰੋਂ ਅਜੈ ਦੋਧੀ ਦਾ ਫੋਨ ਆਇਆ ਕਿ ਸੂਰਜ ਦੀ ਮੌਤ ਹੋ ਗਈ ਹੈ। ਸੂਰਜ ਦੀ ਲਾਸ਼ ਮੋਨੂੰ ਅਤੇ ਹੈਪੀ ਦੇ ਘਰੋਂ ਮਿਲੀ। ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਰਜ ਦੇ ਨਾਲ ਮੋਨੂੰ, ਹੈਪੀ ਅਤੇ ਸਾਜਨ ਨੇ ਮਿਲ ਕੇ ਨਸ਼ੇ ਦਾ ਸੇਵਨ ਕੀਤਾ ਸੀ। ਇਹ ਤਿੰਨੋਂ ਮੋਨੂੰ, ਉਸ ਦਾ ਭਰਾ ਹੈਪੀ ਅਤੇ ਸਾਜਨ ਪਿੰਡ ਪੰਡੋਰਾ ਦੇ ਵਾਸੀ ਹਨ। ਉਨ੍ਹਾਂ ਕਿਹਾ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹਨ।
Advertisement
Advertisement