ਨਸ਼ੇ ਨੇ ਲਈ ਨੌਜਵਾਨ ਦੀ ਜਾਨ
08:38 AM Oct 02, 2023 IST
ਪੱਤਰ ਪ੍ਰੇਰਕ
ਤਰਨ ਤਾਰਨ, 1 ਅਕਤੂਬਰ
ਇੱਥੋਂ ਦੀ ਆਫੀਸਰ ਕਲੋਨੀ ਦੇ ਨੌਜਵਾਨ ਦੀ ਕਥਿਤ ਤੌਰ ’ਤੇ ਵਧੇਰੇ ਨਸ਼ਾ ਕਰਨ ਨਾਲ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਹਰਜਾਪ ਸਿੰਘ ਲਾਡਾ (25) ਵਜੋਂ ਹੋਈ| ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਬਿੱਟੂ ਨੇ ਦੱਸਿਆ ਕਿ ਹਰਜਾਪ ਸਿੰਘ ਬੀਤੀ ਸ਼ਾਮ ਘਰੋਂ ਆਪਣੇ ਦੋਸਤਾਂ ਨਾਲ ਕਿਧਰੇ ਗਿਆ ਸੀ ਅਤੇ ਕੁਝ ਚਿਰ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆਇਆ| ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਭਾਲ ਕੀਤੀ। ਅੱਜ ਸਵੇਰ ਉਸ ਦੀ ਲਾਸ਼ ਪਰਿਵਾਰ ਨੂੰ ਸ਼ਹਿਰ ਦੀ ਹੀ ਨਾਨਕਸਰ ਆਬਾਦੀ ਦੇ ਵਾਸੀ ਸੁਰਜੀਤ ਸਿੰਘ ਬਾਠਾ ਦੇ ਘਰੋਂ ਮਿਲੀ। ਪੁਲੀਸ ਨੇ ਪਰਿਵਾਰ ਦੀ ਮੰਗ ’ਤੇ ਲਾਸ਼ ਦਾ ਪੋਸਟਮਾਰਟਮ ਤਰਨ ਤਾਰਨ ਦੇ ਸਵਿਲ ਹਸਤਪਾਲ ਤੋਂ ਕਰਵਾਇਆ।
Advertisement
Advertisement