ਨਸ਼ਾ ਤਸਕਰ ਕਿਲੋ ਹੈਰੋਇਨ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ
08:02 AM Sep 11, 2024 IST
ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਸੀਆਈਏ ਸਟਾਫ਼ ਜਲੰਧਰ ਸਿਟੀ ਪੁਲੀਸ ਦੀ ਟੀਮ ਨੇ ਪੌਸ਼ ਏਰੀਆ ਗ੍ਰੀਨ ਪਾਰਕ ਤੋਂ ਨਸ਼ਾ ਤਸਕਰ ਨੂੰ ਕਿੱਲੋ ਹੈਰੋਇਨ ਅਤੇ ਕਰੀਬ 4 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਛਿੰਦਾ ਸਿੰਘ ਵਾਸੀ ਪਿੰਡ ਭੰਗੋਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਬੰਧਤ ਥਾਂ ’ਤੇ ਮੁਲਜ਼ਮ ਛਿੰਦਾ ਸਿੰਘ ਦੀ ਹਰਕਤ ਦੇਖੀ ਗਈ ਹੈ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਤੁਰੰਤ ਜਾਲ ਵਿਛਾ ਕੇ ਛਾਪਾ ਮਾਰਿਆ, ਜਦੋਂ ਪੁਲੀਸ ਨੇ ਜਾਲ ਵਿਛਾਅ ਕੇ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਕਿੱਲੋ ਹੈਰੋਇਨ ਅਤੇ ਚਾਰ ਲੱਖ ਦੀ ਨਕਦੀ ਬਰਾਮਦ ਹੋਈ। ਸੀਆਈਏ ਸਟਾਫ਼ ਦੀ ਟੀਮ ਨੇ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕਰ ਲਿਆ। ਪੁਲੀਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement