ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਿਆਨੇ ਦੀ ਦੁਕਾਨ ਉੱਤੇ ਨਸ਼ਾ ਤਸਕਰੀ ਕਰਨ ਵਾਲਾ ਗ੍ਰਿਫ਼ਤਾਰ

08:19 AM May 13, 2024 IST

ਪੱਤਰ ਪ੍ਰੇਰਕ
ਸਮਰਾਲਾ, 12 ਮਈ
ਪੁਲੀਸ ਨੇ ਨੇੜਲੇ ਪਿੰਡ ਬਲਾਲਾ ਵਿੱਚ ਛਾਪਾ ਮਾਰ ਕੇ ਕਰਿਆਨੇ ਦੀ ਦੁਕਾਨ ’ਤੇ ਸ਼ਰਾਬ ਅਤੇ ਭੁੱਕੀ ਵੇਚਣ ਵਾਲੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਘਰ ਵਿੱਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਤੇ 27 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਸਥਾਨਕ ਪੁਲੀਸ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਇਲਾਕੇ ਵਿਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਪਾਰਟੀ ਨੂੰ ਇਤਲਾਹ ਪ੍ਰਾਪਤ ਹੋਈ ਕਿ ਪਿੰਡ ਬਲਾਲਾ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਵਿਅਕਤੀ ਲਾਲ ਚੰਦ ਉਰਫ ਲਾਲੀ ਆਪਣੀ ਦੁਕਾਨ ’ਤੇ ਹੀ ਗਾਹਕਾਂ ਨੂੰ ਸਸਤੇ ਭਾਅ ’ਤੇ ਸ਼ਰਾਬ ਅਤੇ ਭੁੱਕੀ ਵੀ ਵੇਚ ਰਿਹਾ ਹੈ। ਪੁਲੀਸ ਨੇ ਜਦੋਂ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਦੇ ਘਰ ’ਤੇ ਛਾਪਾ ਮਾਰਿਆ ਤਾਂ, ਉਸ ਦੇ ਘਰ ਵਿੱਚੋਂ ਪੁਲੀਸ ਨੂੰ 10 ਪੇਟੀਆਂ ਸ਼ਰਾਬ ਦੀਆਂ ਤੇ 27 ਕਿਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਲਾਲ ਚੰਦ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਹੋਰ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਪਿਛਲੇ 8-10 ਸਾਲ ਤੋਂ ਆਪਣੀ ਕਰਿਆਨੇ ਦੀ ਦੁਕਾਨ ਦੀ ਓਟ ਵਿਚ ਇਹ ਧੰਦਾ ਕਰਦਾ ਆ ਰਿਹਾ ਸੀ। ਸਸਤੀ ਨਾਜਾਇਜ਼ ਸ਼ਰਾਬ ਉਹ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਮੰਗਵਾਉਂਦਾ ਸੀ ਅਤੇ ਭੁੱਕੀ ਖ਼ੁਦ ਰਾਜਸਥਾਨ ਤੋਂ ਲਿਆ ਕੇ ਵੇਚਦਾ ਰਿਹਾ ਹੈ।
ਐੱਸਐੱਚਓ ਸਮਰਾਲਾ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਾਲ ਚੰਦ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਕੇ ਹੁਣ ਅਗਲੀ ਪੜਤਾਲ ਇਹ ਆਰੰਭੀ ਹੈ ਕਿ ਉਸ ਨੇ ਨਸ਼ਿਆਂ ਦੇ ਇਸ ਧੰਦੇ ਰਾਹੀ ਕਿੰਨੀ ਜਾਇਦਾਦ ਬਣਾਈ ਹੈ ਤਾਂ ਕਿ ਉਸ ਦੀ ਉਹ ਸਾਰੀ ਜਾਇਦਾਦ ਕੁਰਕ ਕੀਤੀ ਜਾ ਸਕੇ।

Advertisement

Advertisement