ਪਟੇਲ ਕਾਲਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਨਵੰਬਰ
ਇੱਥੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਸਪੀ ਹੈੱਡਕੁਆਰਟਰ ਪਟਿਆਲਾ ਹਰਬੰਤ ਕੌਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡੀ.ਐੱਸ.ਪੀ. ਰਾਜਪੁਰਾ ਮਨਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਸੈਮੀਨਾਰ ਵਿੱਚ ਨਸ਼ਿਆਂ ਦੇ ਕਾਰਨਾਂ, ਰੋਕਥਾਮ ਅਤੇ ਹੱਲ ਦੇ ਵਾਜਬ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਪੂਰੇ ਪੰਜਾਬ ਵਿੱਚੋਂ ਨਸ਼ੇ ਦੀਆਂ ਜੜ੍ਹਾਂ ਵੱਢਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਸੈਮੀਨਾਰ ਵਿੱਚ ਰਘਬੀਰ ਸਿੰਘ ਰਿਟਾਇਰਡ ਡੀ.ਐੱਸ.ਪੀ. ਘਨੌਰ, ਬਲਵਿੰਦਰ ਸਿੰਘ ਐੱਸ.ਐੱਚ.ਓ.ਸਿਟੀ ਥਾਣਾ, ਕਿਰਪਾਲ ਸਿੰਘ ਐੱਸ.ਐੱਚ.ਓ. ਸਦਰ ਥਾਣਾ, ਗੁਰਸੇਵਕ ਸਿੰਘ ਐੱਸ.ਐੱਚ.ਓ. ਥਾਣਾ ਬਨੂੜ, ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਨਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਰਾਜਪੁਰਾ ਅਤੇ ਜਸਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਘਨੌਰ ਨੇ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਡਾ. ਮੋਹਨੀਸ਼ ਕੁਮਾਰ ਗੌੜ ਸਰਜਨ ਰਾਜਪੁਰਾ, ਪਰਮਜੀਤ ਸਿੰਘ ਮੈਂਬਰ ਪੁਲੀਸ ਸਾਂਝ ਕੇਂਦਰ ਪਟਿਆਲਾ, ਗੁਰਕੀਰਤ ਸਿੰਘ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਤੇ ਪ੍ਰੀਤਮ ਸਿੰਘ ਵੜਿੰਗ ਪਬਲਿਕ ਰਿਲੇਸ਼ਨ ਅਫ਼ਸਰ ਗਿਆਨ ਸਾਗਰ ਹਸਪਤਾਲ ਨੇ ਵੀ ਨਸ਼ਾ ਮੁਕਤ ਪੰਜਾਬ ਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਪੁਲੀਸ ਅਫ਼ਸਰਾਂ ਅਤੇ ਬਾਕੀ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ਜੀਪੀ ਨੇ ਕੀਤਾ। ਲਗਭਗ 500 ਦੇ ਕਰੀਬ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਮੌਕੇ ਪ੍ਰੋ. ਰਾਜੀਵ ਬਾਹੀਆ, ਡਾ. ਜੈਦੀਪ ਸਿੰਘ ਅਤੇ ਰਾਜਪੁਰਾ ਪੁਲੀਸ ਅਤੇ ਸਾਂਝ ਕੇਂਦਰ ਸਟਾਫ਼ ਅਤੇ ਕਾਲਜ ਸਟਾਫ਼ ਮੌਜੂਦ ਸੀ।