ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ੇੜੀਆਂ ਨੇ ਕੀਤਾ ਸੀ ਰਿਕਸ਼ੇ ਵਾਲੇ ਦਾ ਕਤਲ

10:25 AM Sep 24, 2024 IST
ਮੁਲਜ਼ਮ ਪੁਲੀਸ ਦੀ ਹਿਰਾਸਤ ਵਿੱਚ|

ਗੁਰਬਖਸ਼ਪੁਰੀ
ਤਰਨ ਤਾਰਨ, 23 ਸਤੰਬਰ
ਸਿਟੀ ਪੁਲੀਸ ਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ| ਇਲਾਕੇ ਦੇ ਕਾਜੀਕੋਟ ਪਿੰਡ ਦੇ ਇਕ ਈ-ਰਿਕਸ਼ਾ ਚਾਲਕ ਦਲਬੀਰ ਸਿੰਘ (50) ਦੀ ਹੱਤਿਆ ਕਰ ਦਿੱਤੀ ਗਈ ਸੀ| ਸਿਟੀ ਪੁਲੀਸ ਨੂੰ ਉਸ ਦੀ ਖੂਨ ਨਾਲ ਲੱਥਪੱਥ ਲਾਸ਼ 6 ਸਤੰਬਰ ਨੂੰ ਤਰਨ ਤਾਰਨ ਦੀ ਕਸੂਰ ਰੋਹੀ ਤੋਂ ਹੋਲੀ ਸਿਟੀ ਨੇੜਿਉਂ ਬਰਾਮਦ ਹੋਈ ਸੀ| ਉਹ 4 ਸਤੰਬਰ ਦਾ ਘਰੋਂ ਆਪਣਾ ਈ-ਰਿਕਸ਼ਾ ਲੈ ਕੇ ਗਿਆ ਸੀ ਪਰ ਉਹ ਘਰ ਨਾ ਪਰਤਿਆ|
ਇਸ ਸਬੰਧੀ ਅੱਜ ਇੱਥੇ ਐੱਸਪੀ (ਇਨਵੈਸਟੀਗੇਸ਼ਨ) ਅਜੇਰਾਜ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਦੇ ਕਤਲ ਲਈ ਕਥਿਤ ਕਸੂਰਵਾਰ ਇਲਾਕੇ ਦੇ ਪਿੰਡ ਮੱਲੀਆ ਦੇ ਵਾਸੀ ਨਿਸ਼ਾਨ ਸਿੰਘ ਤੇ ਸੁਰਜੀਤ ਸਿੰਘ ਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਕਰਨ ਦੇ ਆਦੀ ਮੁਲਜ਼ਮਾਂ ਨੇ ਦਲਬੀਰ ਸਿੰਘ ਤੋਂ ਪੈਸੇ ਉਧਾਰੇ ਲਏ ਸਨ ਪਰ ਉਹ ਉਸ ਨੂੰ ਪੈਸੇ ਵਾਪਸ ਨਹੀਂ ਸੀ ਕਰਨਾ ਚਾਹੁੰਦੇ| ਐੱਸਪੀ ਅਜੇਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਸ਼ੇ ’ਚ ਦਲਬੀਰ ਸਿੰਘ ਦੀ ਚਾਕੂ ਨਾਲ ਹੱਤਿਆ ਕਰਨ ਉਪਰੰਤ ਉਸ ਦੀ ਲਾਸ਼ ਕਸੂਰ ਡਰੇਨ ਨੇੜੇ ਸੁੱਟ ਦਿੱਤੀ ਸੀ|
ਥਾਣਾ ਸਿਟੀ ਦੇ ਐਸ ਐਚ ਓ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਥਾਨਕ ਆਈ ਸੀ ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਇਸ ਕਤਲ ਦੀ ਗੁੱਥੀ ਨੂੰ ਹੱਲ ਕਰਨ ਲਈ ਇਲਾਕੇ ਦੇ ਕਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਤਫਤੀਸ਼ ਦੇ ਵਿਗਿਆਨਕ ਢੰਗ ਤਰੀਕਿਆਂ ਦੀ ਵਰਤੋਂ ਕੀਤੀ| ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 103 ਅਧੀਨ ਕੇਸ ਪਹਿਲਾਂ ਦਾ ਵੀ ਦਰਜ ਕੀਤਾ ਹੋਇਆ ਹੈ|

Advertisement

Advertisement