ਨਸ਼ੇੜੀ ਪੁੱਤ ਵੱਲੋਂ ਸਿਰ ਵਿੱਚ ਡੰਡਾ ਮਾਰ ਕੇ ਮਾਂ ਦੀ ਹੱਤਿਆ
06:48 AM Jun 28, 2024 IST
ਜਗਤਾਰ ਸਮਾਲਸਰ
ਏਲਨਾਬਾਦ, 27 ਜੂਨ
ਹਲਕੇ ਦੇ ਪਿੰਡ ਭੁਰਟਵਾਲਾ ਵਿੱਚ ਅੱਜ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਦੇ ਸਿਰ ਵਿੱਚ ਡੰਡਾ ਮਾਰ ਕੇ ਮਾਂ ਦੀ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਨੈਨਾ ਦੇਵੀ (62) ਦੇ ਪਤੀ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦਾ ਪੁੱਤ ਜਸਵੰਤ ਸ਼ਰਾਬ ਪੀਣ ਦਾ ਆਦੀ ਹੈ ਜਿਸ ਕਾਰਨ ਜਸਵੰਤ ਦੀ ਪਤਨੀ ਵੀ ਕੁਝ ਸਮਾਂ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਲੰਘੀ ਰਾਤ ਜਦੋਂ ਜਸਵੰਤ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਦਾ ਮਾਂ ਨੈਨਾ ਦੇਵੀ ਨਾਲ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਜਸਵੰਤ ਨੇ ਆਪਣੀ ਮਾਂ ਨੈਨਾ ਦੇਵੀ ਦੇ ਸਿਰ ਵਿੱਚ ਡੰਡਾ ਮਾਰਿਆ ਜਿਸ ਕਾਰਨ ਨੈਨਾ ਦੇਵੀ ਦੀ ਹਾਲਤ ਗੰਭੀਰ ਹੋ ਗਈ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਨੈਨਾ ਦੇਵੀ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
Related News
Advertisement