For the best experience, open
https://m.punjabitribuneonline.com
on your mobile browser.
Advertisement

ਮਾੜੀਮੇਘਾ ਦੇ ਸਕੂਲ ਵਿੱਚੋਂ ਡਰੋਨ ਬਰਾਮਦ

09:18 AM Jun 18, 2024 IST
ਮਾੜੀਮੇਘਾ ਦੇ ਸਕੂਲ ਵਿੱਚੋਂ ਡਰੋਨ ਬਰਾਮਦ
ਸਕੂਲ ’ਚੋਂ ਬਰਾਮਦ ਡਰੋਨ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਤੇ ਬੀਅੇੈੱਸਐੱਫ ਅਧਿਕਾਰੀ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 17 ਜੂਨ
ਖਾਲੜਾ ਪੁਲੀਸ ਨੂੰ ਇਲਾਕੇ ਦੇ ਪਿੰਡ ਮਾੜੀਮੇਘਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚੋਂ ਬੀਤੇ ਦਿਨੀ ਪਾਕਿਸਤਾਨੀ ਡਰੋਨ ਬਰਾਮਦ ਹੋਇਆ| ਪੁਲੀਸ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਸਬੰਧੀ ਪਿੰਡ ਵਾਸੀ ਸੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਸੀ| ਜਾਣਕਾਰੀ ਮਿਲਣ ’ਤੇ ਉਨ੍ਹਾਂ ਮੌਕੇ ਦਾ ਨਿਰੀਖਣ ਕਰ ਕੇ ਡਰੋਨ ਬਰਾਮਦ ਕੀਤਾ| ਇਸ ਸਬੰਧੀ ਪੁਲੀਸ ਨੇ ਏਅਰ ਕਰਾਫਟ ਐਕਟ ਦੀ ਧਾਰਾ 10, 11 ਤੇ 12 ਅਧੀਨ ਕੇਸ ਦਰਜ ਕੀਤਾ ਹੈ| ਸਰਹੱਦੀ ਖੇਤਰ ਦੇ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਦਾ ਆਉਣਾ-ਜਾਣਾ ਜਾਰੀ ਹੈ। ਇਸ ਕਰਕੇ ਸਰਹੱਦੀ ਖੇਤਰ ਦੀ ਪੁਲੀਸ ਅਤੇ ਬੀਐੱਸਐਫ ਨੂੰ ਪੂਰੀ ਤਰ੍ਹਾਂ ਨਾਲ ਮੁਸਤੈਦ ਰਹਿਣਾ ਪੈ ਰਿਹਾ ਹੈ|

Advertisement

Advertisement
Advertisement
Author Image

Advertisement