For the best experience, open
https://m.punjabitribuneonline.com
on your mobile browser.
Advertisement

ਯੂਕਰੇਨ ਵੱਲੋਂ ਰੂਸ ਵਿੱਚ ਰਾਸ਼ਟਰਪਤੀ ਚੋਣ ਦੇ ਅੰਤਿਮ ਦਿਨ ਡਰੋਨ ਹਮਲੇ

04:18 PM Mar 17, 2024 IST
ਯੂਕਰੇਨ ਵੱਲੋਂ ਰੂਸ ਵਿੱਚ ਰਾਸ਼ਟਰਪਤੀ ਚੋਣ ਦੇ ਅੰਤਿਮ ਦਿਨ ਡਰੋਨ ਹਮਲੇ
Advertisement

ਮਾਸਕੋ, 17 ਮਾਰਚ
ਯੂਕਰੇਨ ਨੇ ਅੱਜ ਰੂਸ ਦੇ ਖੇਤਰਾਂ ’ਤੇ ਲੜੀਵਾਰ ਡਰੋਨ ਹਮਲੇ ਕੀਤੇ। ਇਹ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਰੂਸ ਦੇ ਲੋਕ ਰਾਸ਼ਟਰਪਤੀ ਚੋਣ ਦੇ ਆਖ਼ਰੀ ਦਿਨ ਵੋਟਾਂ ਪਾ ਰਹੇ ਸਨ। ਇਸ ਚੋਣ ਨਾਲ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਨੂੰ ਛੇ ਸਾਲ ਹੋਰ ਸ਼ਾਸਨ ਮਿਲਣ ਦੀ ਉਮੀਦ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਰਾਤ ਸਮੇਂ ਯੂਕਰੇਨ ਦੇ 35 ਡਰੋਨ ਡੇਗਣ ਦੀ ਸੂਚਨਾ ਦਿੱਤੀ ਹੈ। ਇਸ ਵਿੱਚ ਮਾਸਕੋ ਖੇਤਰ ਵਿੱਚ ਫੁੰਡੇ ਗਏ ਚਾਰ ਡਰੋਨ ਸ਼ਾਮਲ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਇਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। -ਪੀਟੀਆਈ

Advertisement

Advertisement
Author Image

Advertisement
Advertisement
×