ਰੂਸ ਵੱਲੋਂ ਕੀਵ ’ਤੇ ਡਰੋਨ ਹਮਲਾ
10:32 AM Jul 03, 2023 IST
ਕੀਵ, 2 ਜੁਲਾਈ
ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਸ਼ਨਿਚਰਵਾਰ ਦੀ ਰਾਤ ਡਰੋਨ ਹਮਲੇ ਕੀਤੇ ਹਨ। ਰਾਜਧਾਨੀ ਦੇ ਆਲੇ-ਦੁਆਲੇ ਦੇ ਖੇਤਰਾਂ ’ਤੇ ਵੀ ਹੱਲਾ ਬੋਲਿਆ ਗਿਆ ਹੈ। ਰੂਸ ਨੇ ਇਹ ਹਮਲੇ ਕਰੀਬ 12 ਦਿਨ ਦੇ ਵਕਫ਼ੇ ਬਾਅਦ ਕੀਤੇ ਹਨ। ਯੂਕਰੇਨੀ ਫ਼ੌਜ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਇਸ ਦੀ ਪਹੁੰਚ ’ਚ ਆਏ ਸਾਰੇ ਹਥਿਆਰ ਤਬਾਹ ਕਰ ਦਿੱਤੇ ਹਨ। ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਹਮਲੇ ਵਿਚ ਰੂਸ ਵੱਲੋਂ ਇਰਾਨ ਦੇ ਬਣੇ 8 ਡਰੋਨ ਵਰਤੇ ਗਏ। ਇਸ ਤੋਂ ਇਲਾਵਾ ਤਿੰਨ ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ ਗਈਆਂ ਜਿਨ੍ਹਾਂ ਨੂੰ ਸੁੱਟ ਲਿਆ ਗਿਆ। ਕੀਵ ਦੇ ਫ਼ੌਜੀ ਪ੍ਰਸ਼ਾਸਨ ਮੁਤਾਬਕ ਇਹ ਕੀਵ ਉਤੇ ਕੀਤਾ ਗਿਆ ਇਕ ਹੋਰ ਵੱਡਾ ਹਮਲਾ ਸੀ। ਡਰੋਨ ਦਾ ਮਲਬਾ ਡਿੱਗਣ ਕਾਰਨ ਕੀਵ ਖੇਤਰ ਵਿਚ ਤਿੰਨ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਇਲਾਕਾ ਵਾਸੀਆਂ ਨੇ ਨਿਸ਼ਾਨਿਆਂ ਨੂੰ ਫੁੰਡਣ ਦੀ ਆਵਾਜ਼ ਸੁਣੀ। -ਰਾਇਟਰਜ਼
Advertisement
Advertisement