ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੂਤੀ ਬਾਗ਼ੀਆਂ ਵੱਲੋਂ ਲਾਲ ਸਾਗਰ ’ਚ ਜਹਾਜ਼ ’ਤੇ ਡਰੋਨ ਹਮਲਾ

08:05 AM Jun 24, 2024 IST

ਦੁਬਈ, 23 ਜੂਨ
ਯਮਨ ਦੇ ਹੂਤੀ ਬਾਗ਼ੀਆਂ ਨੇ ਅੱਜ ਲਾਲ ਸਾਗਰ ਵਿੱਚ ਇੱਕ ਜਹਾਜ਼ ’ਤੇ ਡਰੋਨ ਨਾਲ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਹੈ। ਹੂਤੀ ਬਾਗ਼ੀਆਂ ਵੱਲੋਂ ਅਹਿਮ ਸਮੁੰਦਰੀ ਲਾਂਘੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਤਾਜ਼ਾ ਹਮਲਾ ਹੈ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਅਮਰੀਕਾ ਨੇ ਲਾਲ ਸਾਗਰ ਵਿੱਚ ਅੱਠ ਮਹੀਨੇ ਤਾਇਨਾਤ ਰਹਿਣ ਮਗਰੋਂ ਆਪਣੇ ਜੰਗੀ ਜਹਾਜ਼ ‘ਯੂਐੱਸਐੱਸ ਡਵਾਈਟ ਡੀ. ਆਈਜ਼ਨਹਾਵਰ’ ਨੂੰ ਵਾਪਸ ਬੁਲਾ ਲਿਆ ਹੈ। ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਕਾਰਨ ਏਸ਼ੀਆ, ਪੱਛਮੀ ਏਸ਼ੀਆ ਅਤੇ ਯੂਰਪੀ ਬਾਜ਼ਾਰਾਂ ਤਕ ਸਮੁੰਦਰੀ ਰਸਤੇ ਸਾਮਾਨ ਦੀ ਸਪਲਾਈ ’ਚ ਮੁਸ਼ਕਲ ਆ ਰਹੀ ਹੈ। ਹੂਤੀਆਂ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਰਹਿਣ ਤਕ ਹਮਲੇ ਜਾਰੀ ਰੱਖੇ ਜਾਣਗੇ। ਬਰਤਾਨਵੀ ਫੌਜ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨ ਸੈਂਟਰ’ ਨੇ ਕਿਹਾ ਕਿ ਡਰੋਨ ਹਮਲਾ ਬਾਗ਼ੀਆਂ ਦੇ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਹੋਦੇਦਾ ਦੇ ਸਾਹਿਲ ’ਤੇ ਤੜਕੇ ਹੋਇਆ ਸੀ। -ਏਪੀ

Advertisement

Advertisement
Advertisement