ਸਰਹੱਦ ਤੋਂ ਡਰੋਨ ਤੇ ਪਿਸਟਲ ਬਰਾਮਦ, ਜਾਂਚ ਜਾਰੀ
03:50 PM May 11, 2025 IST
ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਮਈ
Advertisement
ਭਾਰਤ-ਪਾਕਿ ਤਣਾਅ ਦੌਰਾਨ ਥਾਣਾ ਸਦਰ ਪੁਲੀਸ ਨੇ ਸਰਹੱਦੀ ਖੇਤਰ ਵਿੱਚੋਂ ਇੱਕ ਡਰੋਨ ਅਤੇ ਇੱਕ ਪਿਸਤੌਲ ਬਿਨਾਂ ਬੈਰਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਹਥਿਆਰ ਐਕਟ ਅਤੇ ਹਵਾਈ ਜਹਾਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ, ਇਹ ਬਰਾਮਦਗੀ 10 ਮਈ ਨੂੰ ਸਰਹੱਦੀ ਪਿੰਡ ਗਣੇਸ਼ੇ ਵਾਲੇ ਝੁੱਗੇ ਨੇੜੇ ਇੱਕ ਗਸ਼ਤ ਦੌਰਾਨ ਹੋਈ। ਪੁਲੀਸ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡਰੋਨ ਅਤੇ ਪਿਸਤੌਲ ਪਾਕਿਸਤਾਨ ਵਾਲੇ ਪਾਸਿਓਂ ਭੇਜੇ ਗਏ ਹਨ ਜਿਸ ਨੂੰ ਕਿਸੇ ਭਾਰਤੀ ਵਿਅਕਤੀ ਦੁਆਰਾ ਪ੍ਰਾਪਤ ਕੀਤਾ ਜਾਣਾ ਸੀ, ਜਿਸ ਦੀ ਪਛਾਣ ਅਜੇ ਬਾਕੀ ਹੈ। ਪੁਲੀਸ ਇਸ ਮਾਮਲੇ ਵਿੱਚ ਸ਼ਾਮਲ ਸਥਾਨਕ ਲਿੰਕਾਂ ਅਤੇ ਸਰਹੱਦ ਪਾਰੋਂ ਹਥਿਆਰ ਭੇਜਣ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Advertisement
Advertisement