ਸਰਹੱਦ ਤੋਂ ਡਰੋਨ ਅਤੇ ਹੈਰੋਇਨ ਬਰਾਮਦ
06:36 AM Jan 13, 2025 IST
ਅੰਮ੍ਰਿਤਸਰ: ਬੀਐੱਸਐੱਫ ਨੇ ਸਰਹੱਦ ਤੋਂ ਇੱਕ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੁੱਲਾਂਕੋਟ ਵਿੱਚੋਂ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦਾ ਹੈ। ਇਸ ਦੇ ਨਾਲ ਇੱਕ ਪੈਕੇਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚੋਂ 650 ਗ੍ਰਾਮ ਹੈਰੋਇਨ ਮਿਲੀ। ਇਹ ਇੱਥੇ ਖੇਤਾਂ ਵਿੱਚ ਡਿੱਗਾ ਹੋਇਆ ਮਿਲਿਆ। ਬੀਐੱਸਐੱਫ ਅਧਿਕਾਰੀਆਂ ਨੇ ਆਖਿਆ ਕਿ ਜਵਾਨਾਂ ਦੀ ਚੌਕਸੀ ਕਾਰਨ ਸਰਹੱਦ ਪਾਰੋਂ ਨਸ਼ਾ ਤਸਕਰੀ ਦਾ ਇਹ ਯਤਨ ਅਸਫਲ ਕਰ ਦਿੱਤਾ ਗਿਆ ਹੈ। -ਟ੍ਰਿਬਿਉੂਨ ਨਿਉੂਜ਼ ਸਰਵਿਸ
Advertisement
Advertisement