ਅੰਬਾਲਾ ਡਿਵੀਜ਼ਨ ਦੇ ਡੀਆਰਐੱਮ ਨੇ ਅਹੁਦਾ ਸੰਭਾਲਿਆ
07:49 AM Jan 05, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਜਨਵਰੀ
ਵਿਨੋਦ ਭਾਟੀਆ (ਆਈਆਰਟੀਐੱਸ) ਨੇ ਉੱਤਰੀ ਰੇਲਵੇ ਅੰਬਾਲਾ ਡਿਵੀਜ਼ਨ ਦੇ ਨਵੇਂ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਮਨਦੀਪ ਸਿੰਘ ਭਾਟੀਆ ਦੀ ਥਾਂ ਲੈਣਗੇ ਜਿਨ੍ਹਾਂ ਨੇ 3 ਜਨਵਰੀ ਨੂੰ ਡੀਆਰਐੱਮ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਹੈ। ਵਿਨੋਦ ਭਾਟੀਆ 1997 ਬੈਚ ਦੇ ਅਧਿਕਾਰੀ ਹਨ। ਉਹ ਲੁਧਿਆਣਾ ਦੇ ਰਹਿਣ ਵਾਲੇ ਹਨ। ਉਹ ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਸੀਨੀਅਰ ਡਿਵੀਜ਼ਨਲ ਅਪਰੇਸ਼ਨ ਮੈਨੇਜਰ ਵੀ ਰਹਿ ਚੁੱਕੇ ਹਨ।
Advertisement
Advertisement