ਟਰਾਈ ਲੈਣ ਦੇ ਬਹਾਨੇ ਕਾਰ ਊਡਾਈ
10:04 AM Jul 29, 2020 IST
ਪੱਤਰ ਪ੍ਰੇਰਕ
Advertisement
ਫਗਵਾੜਾ, 28 ਜੁਲਾਈ
ਗੱਡੀ ਖਰੀਦਣ ਦੇ ਬਹਾਨੇ ਟਰਾਈ ਲੈਣ ਸਮੇਂ ਡੀਲਰ ਨੂੰ ਕਾਰ ’ਚੋਂ ਧੱਕਾ ਮਾਰ ਕੇ ਗੱਡੀ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ.ਐੱਚ.ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ਼ ਸੰਨੀ ਪੁੱਤਰ ਕੇਸੋ ਲਾਲ ਵਾਸੀ ਪਿੰਡ ਭਾਖੜੀਆਣਾ ਪੁਰਾਣੀਆਂ ਗੱਡੀਆਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਹੈ। ਉਸ ਨੇ ਇੱਕ ਸਕੋਡਾ ਨੂੰ ਵੇਚਣ ਲਈ ਫ਼ੇਸਬੁੱਕ ’ਤੇ ਪੋਸਟ ਪਾਈ ਹੋਈ ਸੀ। ਇਸ ’ਤੇ ਗੱਡੀ ਦੇਖਣ ਲਈ ਪੰਜ ਵਿਅਕਤੀ ਆ ਗਏ। ਉਹ ਗੱਡੀ ਦੀ ਟਰਾਈ ਲੈਣ ਲਈ ਗੱਡੀ ਲੈ ਗਏ। ਰਾਹ ’ਚ ਇਨ੍ਹਾਂ ਵਿਅਕਤੀਆਂ ਨੇ ਸੁਨੀਲ ਰਾਮ ਨੂੰ ਗੱਡੀ ’ਚੋਂ ਧੱਕਾ ਮਾਰ ਦਿੱਤਾ ਤੇ ਗੱਡੀ ਲੈ ਕੇ ਫ਼ਰਾਰ ਹੋ ਗਏ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement