ਡਰਾਈਵਿੰਗ ਲਾਇਸੈਂਸ: ਨੇਮਾਂ ਵਿੱਚ ਬਦਲਾਅ ਸਬੰਧੀ ਮਾਮਲੇ ਦੀ ਸੁਣਵਾਈ ਮੁਲਤਵੀ
07:12 AM Apr 17, 2024 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇਕ ਵਿਅਕਤੀ ਜਿਸ ਕੋਲ ਹਲਕੇ ਮੋਟਰ ਵਾਹਨ ਚਲਾਉਣ ਦਾ ਲਾਇਸੈਂਸ ਹੈ, ਕੀ ਉਹ ਅਜਿਹਾ ਟਰਾਂਸਪੋਰਟ ਵਾਹਨ ਚਲਾਉਣ ਦੇ ਯੋਗ ਹੈ ਜਿਸ ਦਾ ਭਾਰ 7500 ਕਿੱਲੋ ਤੋਂ ਵੱਧ ਨਾ ਹੋਵੇ, ਬਾਰੇ ਕਾਨੂੰਨੀ ਸਵਾਲ ’ਤੇ ਅੱਜ ਸੁਣਵਾਈ ਮੁਲਤਵੀ ਕਰਦਿਆਂ ਅਗਲੀ ਸੁਣਵਾਈ 30 ਜੁਲਾਈ ਤੈਅ ਕੀਤੀ ਹੈ। ਅਟਾਰਨੀ ਜਨਰਲ ਆਰ ਵੈਂਕਟਾਰਾਮਨੀ ਨੇ ਅਦਾਲਤ ਨੂੰ ਦੱਸਿਆ ਕਿ ਮੋਟਰ ਵਾਹਨ ਐਕਟ 1988 ਵਿੱਚ ਸੋਧ ਸਬੰਧੀ ਪ੍ਰਸਤਾਵਾਂ ਬਾਰੇ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਕੀਤੇ ਗਏ ਸਲਾਹ-ਮਸ਼ਵਰੇ ਨੂੰ ਆਮ ਚੋਣਾਂ ਤੋਂ ਬਾਅਦ ਗਠਿਤ ਹੋਣ ਵਾਲੀ ਨਵੀਂ ਸੰਸਦ ਮੂਹਰੇ ਰੱਖਿਆ ਜਾਵੇਗਾ। -ਪੀਟੀਆਈ
Advertisement
Advertisement