For the best experience, open
https://m.punjabitribuneonline.com
on your mobile browser.
Advertisement

ਟਰੱਕਾਂ ਦੀ ਟੱਕਰ ਵਿੱਚ ਡਰਾਈਵਰ ਹਲਾਕ

07:07 AM Apr 28, 2024 IST
ਟਰੱਕਾਂ ਦੀ ਟੱਕਰ ਵਿੱਚ ਡਰਾਈਵਰ ਹਲਾਕ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਪਰੈਲ
ਥਾਣਾ ਦਰੇਸੀ ਦੇ ਇਲਾਕੇ ਟਿੱਬਾ ਪੁਲ ਨੇੜੇ ਮੇਨ ਹਾਈਵੇਅ ’ਤੇ ਦੋ ਟਰੱਕਾਂ ਵਿੱਚ ਹੋਈ ਟੱਕਰ ਵਿੱਚ ਇੱਕ ਟਰੱਕ ਦੇ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਅੰਨਗੜ੍ਹ ਗੇਟ ਹਕੀਮਾਂ ਅੰਮ੍ਰਿਤਸਰ ਵਾਸੀ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਾਣਜਾ ਸੁਖਦੇਵ ਸਿੰਘ ਟਰੱਕ ਡਰਾਈਵਰ ਹੈ। ਉਹ ਆਪਣੇ ਭਾਣਜੇ ਦੀ ਟਿੱਬਾ ਪੁਲ ਨਜ਼ਦੀਕ ਮੇਨ ਹਾਈਵੇਅ ’ਤੇ ਉਡੀਕ ਕਰ ਰਿਹਾ ਸੀ ਤਾਂ ਸੁੰਦਰ ਨਗਰ ਡਾਂਗੂ ਰੋਡ ਪਠਾਨਕੋਟ ਵਾਸੀ ਅਰਜਨ ਸਿੰਘ ਨੇ ਟਰੱਕ ਦੀ ਬਿਨਾਂ ਅੱਗੇ ਪਿੱਛੇ ਦੇਖੇ ਲਾਪ੍ਰਵਾਹੀ ਨਾਲ ਬਰੇਕ ਲਗਾ ਦਿੱਤੀ ਜਿਸ ਨਾਲ ਸੁਖਦੇਵ ਸਿੰਘ ਦਾ ਟਰੱਕ ਉਸ ਦੇ ਟਰੱਕ ਦੇ ਪਿੱਛੇ ਵੱਜਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×