ਬੱਸ-ਟਰਾਲੀ ਦੀ ਟੱਕਰ ’ਚ ਡਰਾਈਵਰ ਜ਼ਖ਼ਮੀ
06:54 AM May 18, 2024 IST
Advertisement
ਕਾਦੀਆਂ: ਕੀੜੀ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਕੀਤੀ ਮਿੱਲ ਦੀ ਬੱਸ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ। ਹਾਦਸੇ ’ਚ ਬੱਸ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਅਮਰਜੀਤ ਸਿੰਘ ਨੇ ਦੱਸਿਆ ਘਟਨਾ ਵਿੱਚ ਬੱਸ ਚਾਲਕ ਮਨਜੀਤ ਸਿੰਘ ਵਾਸੀ ਕੀੜੀ ਅਫ਼ਗ਼ਾਨਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਡਰਾਈਵਰ ਦੀ ਗੰਭੀਰ ਹਾਲਤ ਨੂੰ ਵੇਖਦੀਆਂ ਕੀੜੀ ਮਿਲ ਤੋਂ ਐਂਬੂਲੈਂਸ ਮੰਗਵਾਈ ਗਈਅਤੇ ਜ਼ਖ਼ਮੀ ਨੂੰ ਅੰਮ੍ਰਿਤਸਰ ਇਲਾਜ ਲਈ ਰਵਾਨਾ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement