For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਪਲਟਣ ਕਾਰਨ ਚਾਲਕ ਜ਼ਖ਼ਮੀ

07:46 AM May 04, 2024 IST
ਟਰੈਕਟਰ ਪਲਟਣ ਕਾਰਨ ਚਾਲਕ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਰਤੀਆ, 3 ਮਈ
ਨੇੜਲੇ ਪਿੰਡ ਸਹਿਨਾਲ ਗੁਰੂਸਰ ਰੋਡ ’ਤੇ ਟਰੈਕਟਰ ਪਲਟਣ ਕਾਰਨ ਚਾਲਕ ਟਰੈਕਟਕ ਹੇਠਾਂ ਆ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਉਪਰੰਤ ਜੇਸੀਬੀ ਮਸ਼ੀਨ ਨਾਲ ਟਰੈਕਟਰ ਦੇ ਹੇਠਾਂ ਆਏ ਚਾਲਕ ਨੂੰ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿਚ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਉਪਰੰਤ ਜ਼ਖ਼ਮੀ ਚਾਲਕ ਗੁਰਲੀਨ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਗੁਰੂਸਰ ਨੂੰ ਰੈਫਰ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਪਿੰਡ ਗੁਰੂਸਰ ਦਾ ਗੁਰਲੀਨ ਸਿੰਘ ਅੱਜ ਸ਼ਾਮ ਨੂੰ ਆਪਣੇ ਟਰੈਕਟਰ ਰਾਹੀਂ ਪਿੰਡ ਦੇ ਸਹਿਨਾਲ ਰੋਡ ’ਤੇ ਸਥਿਤ ਖੇਤ ਵਿਚ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਮਾਰਗ ਦਾ ਕੁੱਝ ਹਿੱਸਾ ਨਿੱਜੀ ਹੋਣ ਕਾਰਨ ਸਬੰਧਤ ਜ਼ਮੀਨ ਮਾਲਕ ਨੇ ਉਥੇ ਕੱਟ ਮਾਰਿਆ ਹੋਇਆ ਹੈ, ਜਿਸ ਕਾਰਨ ਉਸ ਮੋੜ ’ਤੇ ਟਰੈਕਟਰ ਪਲਟ ਗਿਆ।

Advertisement

Advertisement
Author Image

joginder kumar

View all posts

Advertisement
Advertisement
×