ਹਿੱਟ ਐਂਡ ਰਨ ਮਾਮਲੇ ’ਚ ਚਾਲਕ ਗ੍ਰਿਫ਼ਤਾਰ
08:46 AM Jul 25, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਪੁਲੀਸ ਨੇ ਹਿੱਟ ਐਂਡ ਰਨ ਮਾਮਲੇ ਵਿੱਚ ਕਥਿਤ ਮੁਲਜ਼ਮ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਲਕ ਦੀ ਪਛਾਣ ਧੀਰਜ ਤਲਵਾਰ ਵਜੋਂ ਹੋਈ ਹੈ ਅਤੇ ਉਸ ਦੀ ਕਾਰ ਵੀ ਜ਼ਬਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 22 ਜੁਲਾਈ ਨੂੰ ਇੱਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਹ ਦੁਰਘਟਨਾ ਦੱਖਣੀ-ਪੱਛਮੀ ਦਿੱਲੀ ਵਿੱਚ ਕੌਮੀ ਮਾਰਗ-8 ਉਪਰ ਹੋਈ ਸੀ ਜਿਸ ਵਿੱਚ ਨਸਰੀਨ ਤੇ ਉਸ ਦਾ ਪੁੱਤਰ ਹੋਣ ਅਜ਼ੀਮ (13) ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦਸ ਕਿਲੋਮੀਟਰ ਦੇ ਖੇਤਰ ਵਿੱਚ 50 ਸੀਸੀਟੀਵੀ ਫੁਟੇਜ਼ ਦੀ ਘੋਖ-ਪੜਤਾਲ ਕੀਤੀ ਗਈ ਤੇ ਗੱਡੀ ਦੀ ਪਛਾਣ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਦਿੱਲੀ ਕੈਂਟ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ।
Advertisement
Advertisement
Advertisement