ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹਾਂ ਦਾ ਪਾਣੀ ਸੁੱਕਣ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਕਿੱਲਤ ਬਰਕਰਾਰ

10:51 AM Jul 16, 2023 IST
ਨਿੱਜੀ ਤੌਰ ’ਤੇ ਪਾਣੀ ਦਾ ਟੈਂਕਰ ਲਿਆ ਕੇ ਲੋਕਾਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਕਰਾਉਣ ਮੌਕੇ ਕਮਲਜੀਤ ਸਿੰਘ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਜੁਲਾਈ
ਪਟਿਆਲਾ ਅਰਬਨ ਅਸਟੇਟ ਤੇ ਨਾਲ ਲੱਗਦੀਆਂ ਕਲੋਨੀਆਂ ਵਿਚੋਂ ਹੜ੍ਹਾਂ ਦਾ ਪਾਣੀ ਤਾਂ ਉਤਰ ਗਿਆ ਪਰ ਪੀਣ ਵਾਲੇ ਪਾਣੀ ਦੀ ਸਮੱਸਿਆ ਬਣ ਗਈ। ਪੀਣ ਵਾਲਾ ਪਾਣੀ ਨਾ ਤਾਂ ਹਰ ਥਾਂ ਨਗਰ ਨਿਗਮ ਹੀ ਪਹੁੰਚਾ ਰਹੀ ਹੈ ਨਾ ਹੀ ਪੁੱਡਾ ਵੱਲੋਂ ਹਰ ਥਾਂ ਪਹੁੰਚਾ‌ਇਆ ਜਾ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਟੂਟੀਆਂ ਦਾ ਪਾਣੀ ਤਿੰਨ ਦਨਿ ਨਾ ਪੀਣ ਦਾ ਐਲਾਨ ਕਰਨ ਕਰਕੇ ਲੋਕ ਹੋਰ ਵੀ ਪ੍ਰੇਸ਼ਾਨ ਹੋਏ ਹਨ। ਪਾਣੀ ਪਹੁੰਚਾਉਣ ਲਈ ਵੀ ਨਿੱਜੀ ਤੌਰ ’ਤੇ ਕਈ ਲੋਕਾਂ ਨੇ ਪਾਣੀ ਖ਼ਰੀਦ ਕੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਪ‌ਟਿਆਲਾ ਦੇ ਹੀਰਾ ਬਾਗ਼ ਵਿਚ ਪਾਣੀ ਦੀ ਕਿੱਲਤ ਦੇਖਣ ਵਿੱਚ ਆਈ ਤਾਂ ਇੱਥੇ ਪਤੀ ਕਮਲਜੀਤ ਸਿੰਘ ਤੇ ਪਤਨੀ ਜਸਬੀਰ ਕੌਰ ਨੇ ਆਪਣੇ ਪੱਧਰ ’ਤੇ ਹੀ ਇੱਥੇ ਪੀਣ ਵਾਲੇ ਪਾਣੀ ਦੇ ਟੈਂਕਰ ਪਹੁੰਚਾਉਣੇ ਸ਼ੁਰੂ ਕਰ ਦਿੱਤੇ, ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਚੌਰੇ ਕੋਲੋਂ ਪਾਣੀ ਦਾ ਟੈਂਕਰ ਮੰਗਾਉਂਦੇ ਸੀ, ਜਿਸ ਦਾ ਸਾਨੂੰ ਇਕ ਟੈਂਕਰ ਦਾ 1500 ਰੁਪਏ ਕਿਰਾਇਆ ਦੇਣਾ ਪਿਆ, ਉਨ੍ਹਾਂ ਦੇ ਹੁਣ ਤੱਕ 10 ਟੈਂਕਰ ਹੀਰਾ ਬਾਗ਼ ਵਿੱਚ ਹੀ ਲੱਗ ਗਏ, ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੁਝ ਐੱਨਜੀਓ ਵੀ ਪਾਣੀ ਦੇ ਟੈਂਕਰ ਲੈ ਕੇ ਲੋਕਾਂ ਲਈ ਪਾਣੀ ਦਾ ਇੰਤਜ਼ਾਮ ਕਰ ਰਹੀਆਂ ਹਨ। ਇੱਥੇ ਇਹ ਵੀ ਪਤਾ ਲੱਗਾ ਕਿ ਪਿੰਡਾਂ ਵਾਲੇ ਲੋਕ ਪਿੰਡਾਂ ਵਿਚੋਂ ਹੀ ਟੈਂਕਰ ਭਰ ਕੇ ਲਿਆ ਰਹੇ ਹਨ ਜੋ ਸ਼ਹਿਰ ਦੇ ਲੋਕਾਂ ਤੱਕ ਪਹੁੰਚਾ ਰਹੇ ਹਨ, ਇਸ ਵੇਲੇ ਪਾਣੀ ਦੀ ਕਿੱਲਤ ਇਸ ਕਰਕੇ ਵੀ ਨਜ਼ਰ ਆ ਰਹੀ ਹੈ ਕਿਉਂਕਿ ਘਰਾਂ ਵਿਚ ਪਾਣੀ ਆਉਣ ਕਾਰਨ ਕੱਪੜਿਆਂ ਦਾ ਬੁਰਾ ਹਾਲ ਹੋ ਗਿਆ ਹੈ। ਇਹ ਕੱਪੜੇ ਜਾਂ ਤਾਂ ਧੋਣੇ ਪੈ ਰਹੇ ਹਨ ਜਾਂ ਫਿਰ ਸੁੱਟਣੇ ਪੈ ਰਹੇ ਹਨ, ਅਰਬਨ ਅਸਟੇਟ ਵਿੱਚ ਰਹਿੰਦੇ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਉਨ੍ਹਾਂ ਕੋਲ ਪਾਣੀ ਬਿਲਕੁਲ ਨਹੀਂ ਆ ਰਿਹਾ, ਟੁੱਟੀਆਂ ਵਿੱਚ ਪਾਣੀ ਨਹੀਂ ਆ ਰਿਹਾ, ਅੱਜ ਪੁੱਡਾ ਵੱਲੋਂ ਪਾਣੀ ਦਾ ਟੈਂਕਰ ਭੇਜਿਆ ਹੈ, ਨਹੀਂ ਤਾਂ ਲੋਕਾਂ ਨੇ ਨਿੱਜੀ ਤੌਰ ’ਤੇ ਹੀ ਪਾਣੀ ਮੁੱਲ ਮੰਗਵਾਇਆ ਹੈ। ਪੁੱਡਾ ਦੇ ਐੱਸਈ ਅਨੁ ਸਹਿਗਲ ਨੇ ਕਿਹਾ ਕਿ ਪਾਣੀ ਜ਼ਿਆਦਾ ਆਉਣ ਕਰਕੇ ਟਿਊਬਵੈੱਲ ਘੱਟ ਪ੍ਰੈਸ਼ਰ ’ਤੇ ਚੱਲ ਰਹੇ ਹਨ, ਪਰ ਫੇਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਾਣੀ ਦੇ ਚਾਰ ਟੈਂਕਰ ਵੀ ਚੱਲ ਰਹੇ ਹਨ ਪਰ ਅਬਾਦੀ ਜ਼ਿਆਦਾ ਹੋਣ ਕਰ ਕੇ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਇਸੇ ਤਰ੍ਹਾਂ ਦਾ ਜਵਾਬ ਨਗਰ ਨਿਗਮ ਦਾ ਵੀ ਸੀ।

Advertisement

Advertisement
Tags :
ਸੁੱਕਣਹੜ੍ਹਾਂਕਿੱਲਤਪਾਣੀ:ਬਰਕਰਾਰਬਾਅਦਵਾਲੇ