ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਣ ਵਾਲੇ ਪਾਣੀ ਦੇ ਬੋਰ ਦਾ ਕੰਮ ਸ਼ੁਰੂ

06:44 AM Jul 21, 2023 IST
featuredImage featuredImage
ਬੋਰ ਦਾ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਪੂਜਾ ਕਰਦੇ ਹੋਏ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 20 ਜੁਲਾਈ
ਗਰਾਮ ਪੰਚਾਇਤ ਬਿਰਕੁਲੀ ਦੇ ਮੁਹੱਲਾ ਨਥਾਲਿਆ ਵਿੱਚ ਪੰਜਾਬ ਸਰਕਾਰ ਦੀ ਪਹਿਲ ‘ਹਰ ਘਰ ਜਲ, ਹਰ ਘਰ ਨਲ’ ਤਹਿਤ ਨਵੇਂ ਡੀਪ ਬੋਰ ਦਾ ਨੀਂਹ ਪੱਥਰ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਵੱਲੋਂ ਰੱਖਿਆ ਗਿਆ। ਉਨ੍ਹਾਂ ਪੂਜਾ ਅਰਚਨਾ ਕਰਵਾਉਣ ਬਾਅਦ ਮਸ਼ੀਨ ਰਾਹੀਂ ਬੋਰ ਕਰਵਾਉਣਾ ਸ਼ੁਰੂ ਕਰਵਾਇਆ। ਇਸ ਮੌਕੇ ਉਪ-ਮੰਡਲ ਇੰਜੀਨੀਅਰ ਸੰਜੀਵ ਸੈਣੀ, ਜੂਨੀਅਨ ਇੰਜੀਨੀਅਰ ਰਜਤ ਕੋਹਾਲ, ਬਲਾਕ ਕੁਆਰਡੀਨੇਟਰ ਠਾਕੁਰ ਭੁਪਿੰਦਰ ਸਿੰਘ, ਟੈਕਨੀਸ਼ੀਅਨ ਕਰਤਾਰ ਸਿੰਘ, ਸਰਪੰਚ ਦਰਕੂਆ ਬੰਗਲਾ ਚੈਨ ਸਿੰਘ, ਗਰਾਮ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਸਰਪੰਚ ਦੁਰੰਗ ਖੱਡ ਰਾਸ਼ਿਦ ਖਾਨ, ਰਾਕੇਸ਼ ਕੁਮਾਰ, ਵਨਿੇ ਸ਼ਰਮਾ, ਸੁਰਿੰਦਰ ਸਿੰਘ, ਜਸਬੀਰ ਸਿੰਘ, ਕੇਹਰ ਸਿੰਘ, ਰੂਪ ਲਾਲ ਆਦਿ ਹਾਜ਼ਰ ਸਨ।
ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਇਸ ਬੋਰ ਉਪਰ ਕਰੀਬ 11 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਹ 90 ਮੀਟਰ ਡੂੰਘਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਵੱਛ ਪਾਣੀ ਨੂੰ ਤਰਸਦੇ ਨਥਾਲਿਆ ਮੁਹੱਲੇ ਦੇ ਲੋਕਾਂ ਨੂੰ ਇਸ ਬੋਰ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਇਸ ਮੌਕੇ ਐਸਡੀਓ ਸੰਜੀਵ ਸੈਣੀ ਨੇ ਕਿਹਾ ਕਿ ਇਸ ਬੋਰ ਦਾ ਕੰਮ ਜੰਗੀ ਪੱਧਰ ਤੇ ਮੁਕੰਮਲ ਕਰਕੇ ਜਲਦੀ ਹੀ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

Advertisement

Advertisement