ਪਟਾਕੇ ਵੇਚਣ ਵਾਲਿਆਂ ਦੇ ਡਰਾਅ ਕੱਢੇ; ਗਰੀਨ ਪਟਾਕੇ ਹੀ ਵੇਚਣ ਦੀ ਹਦਾਇਤ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 2 ਨਵੰਬਰ
ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਵਾਸਤੇ ਪਟਾਕੇ ਵੇਚਣ ਵਾਲਿਆਂ ਦੇ ਡਰਾਅ ਕੱਢੇ ਗਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵਧੀਕ ਕਮਿਸ਼ਨਰ ਜਨਰਲ ਹਰਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਪਟਾਕੇ ਵੇਚਣ ਵਾਲਿਆਂ ਦੇ ਡਰਾਅ ਕੱਢੇ ਗਏ। ਇਸ ਮੌਕੇ ਐੱਸਡੀਐੱਮ ਪੁਲੀਸ ਦੇ ਏਸੀਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਾਕਾ ਵਪਾਰੀ ਹਾਜ਼ਰ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਟਾਖਾ ਵਪਾਰੀਆਂ ਵੱਲੋਂ 1292 ਅਰਜ਼ੀਆ ਪ੍ਰਾਪਤ ਹੋਈਆ ਸਨ, ਜਿਨ੍ਹਾਂ ਵਿਚੋਂ 10 ਡਰਾਅ ਕੱਢੇ ਗਏ ਹਨ। ਅਦਾਲਤ ਦੇ ਆਦੇਸ਼ਾਂ ਅਨੁਸਾਰ ਸਿਰਫ 10 ਡਰਾਅ ਕੱਢੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਕੇਵਲ ਗਰੀਨ ਪਟਾਕੇ ਜੋ ਕਿ ਸੀ:ਐਸ:ਆਈ:ਆਰ-ਨੀਰੀ ਤੋਂ ਪ੍ਰਵਾਨਤਿ ਹੋਣਗੇ ਉਹੀ ਵੇਚੇ ਜਾਣਗੇ।
ਹੁਸ਼ਿਆਰਪੁਰ ’ਚ 57 ਆਰਜ਼ੀ ਲਾਇਸੈਂਸ ਜਾਰੀ
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੀਵਾਲੀ ਦੌਰਾਨ ਪ੍ਰਚੂਨ ਵਿਚ ਪਟਾਕੇ ਵੇਚਣ ਲਈ ਡਰਾਅ ਰਾਹੀਂ ਜ਼ਿਲ੍ਹੇ ਵਿਚ 57 ਆਰਜੀ ਲਾਇਸੈਂਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਪ੍ਰਕਿਰਿਆ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚੋਂ 782 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਤੇ ਅੱਜ ਡਰਾਅ ਰਾਹੀਂ 57 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ।