For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਸਭਾ ਵੱਲੋਂ ਕਤਪਾਲੋਂ ਵਿੱਚ ਨਾਟਕ ਮੇਲਾ

07:04 AM May 13, 2024 IST
ਨੌਜਵਾਨ ਸਭਾ ਵੱਲੋਂ ਕਤਪਾਲੋਂ ਵਿੱਚ ਨਾਟਕ ਮੇਲਾ
ਮੰਗਤ ਰਾਮ ਪਾਸਲਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਫਿਲੌਰ, 12 ਮਈ
ਪਿੰਡ ਕਤਪਾਲੋਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਾਟਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੀ ਟੀਮ ਵਲੋਂ ਨਾਟਕ ‘ਅਸਲੀ ਬਾਬੇ ਕੌਣ’ ਤੇ ‘ਘੋੜੀ ਭਗਤ ਸਿੰਘ’, ‘ਵੋਟਾਂ’ ਅਤੇ ਧੀਆਂ ਕੋਰੀਓਗ੍ਰਾਫੀਆਂ ਦਾ ਮੰਚਨ ਕੀਤਾ ਗਿਆ। ਛੋਟੇ ਬੱਚਿਆਂ ਦੀ ਟੀਮ ਬਾਲ ਰੰਗ ਮੰਚ ਔਜਲਾ ਵਲੋਂ ‘ਬਾਬਾ ਸਾਹਿਬ ਦੀਆਂ’ ਅਤੇ ‘ਮੇਰੇ ਵੀਰ ਭਗਤ ਸਿੰਘ’ ਕੋਰੀਗ੍ਰਾਫ਼ੀਆਂ ਪੇਸ਼ ਕੀਤੀਆਂ। ਪਿੰਡ ਦੇ ਬੱਚਿਆਂ ਵੱਲੋਂ ਵੀ ਕੋਰੀਗ੍ਰਾਫ਼ੀਆਂ, ਗੀਤ, ਕਵਿਤਾਵਾਂ ਤੋਂ ਨਾਟਕਾਂ ਦੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਮੋਦੀ ਨੇ ਦੇਸ਼ ਦੇ ਘੱਟ ਗਿਣਤੀ ਦੇ ਲੋਕਾਂ, ਖਾਸਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਰਾਹੀਂ ਹਮਲੇ ਕੀਤੇ ਹਨ। ਦੇਸ਼ ਵਿਚ ਦਲਿਤ, ਸਿੱਖ ਭਾਈਚਾਰਾ ਖਾਸ ਤੌਰ ’ਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਧਰਮਿੰਦਰ ਮੁਕੇਰੀਆਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਫਿਲੌਰ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement