ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹਿਰ ਦੇ ਪੁਲਾਂ ਨਾਲ ਬਣੇ ਨਿਕਾਸੀ ਨਾਲੇ ਕੂੜਾ ਡੰਪ ਬਣਨ ਲੱਗੇ

07:39 AM Jun 10, 2024 IST
ਲੁਧਿਆਣਾ-ਦਿੱਲੀ ਰੋਡ ’ਤੇ ਕੂੜੇ ਨਾਲ ਭਰਿਆ ਹੋਇਆ ਨਿਕਾਸੀ ਨਾਲਾ।

ਸਤਵਿੰਦਰ ਬਸਰਾ
ਲੁਧਿਆਣਾ, 9 ਜੂਨ
ਸਮਾਰਟ ਸ਼ਹਿਰ ਲੁਧਿਆਣਾ ਵਿੱਚ ਦੇ ਅੰਦਰੂਨੀ ਖੇਤਰਾਂ ਵਿੱਚ ਬਣੇ ਲਗਪਗ ਸਾਰੇ ਹੀ ਕੂੜਾ ਡੰਪਾਂ ’ਤੇ ਭਾਵੇਂ ਕੂੜਾ ਪ੍ਰਬੰਧਨ ਲਈ ਕੰਪੈਕਟਰ ਲੱਗ ਗਏ ਹਨ ਪਰ ਹੁਣ ਲੋਕਾਂ ਵੱਲੋਂ ਪੁਲਾਂ ਦੇ ਨਾਲ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਵਿੱਚ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਣੀ ਦੀ ਨਿਕਾਸੀ ਵਾਲੇ ਨਾਲੇ ਕੂੜੇ ਨਾਲ ਭਰੇ ਹੋਣ ਕਰ ਕੇ ਮੀਂਹ ਦਾ ਪਾਣੀ ਕਈ ਕਈ ਦਿਨ ਸੜਕ ’ਤੇ ਖੜ੍ਹਾ ਰਹਿੰਦਾ ਹੈ।
ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਪੈਂਦੇ ਕੂੜਾ ਡੰਪਾਂ ਨੂੰ ਟਾਈਲਾਂ ਆਦਿ ਲਾ ਕੇ ਨਾ ਸਿਰਫ਼ ਦਿਖ ਪੱਖੋਂ ਸੋਹਣਾ ਬਣਾ ਦਿੱਤਾ ਗਿਆ ਹੈ ਸਗੋਂ ਇੱਥੇ ਆਉਂਦੇ ਕੂੜੇ ਦੇ ਪ੍ਰਬੰਧਨ ਲਈ ਕੰਪੈਕਟਰ ਵੀ ਲਾ ਦਿੱਤੇ ਗਏ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਲੋਕ ਮਹੀਨੇ ਦੇ 100-50 ਰੁਪਏ ਬਚਾਉਣ ਦੀ ਖਾਤਰ ਘਰਾਂ ਦਾ ਕੂੜਾ ਸੜਕਾਂ ਦੇ ਕਿਨਾਰਿਆਂ ਜਾਂ ਕਈ ਪੁਲਾਂ ਦੇ ਨਾਲ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਵਿੱਚ ਸੁੱਟਣ ਲੱਗ ਪਏ ਹਨ। ਇੱਥੋਂ ਦੇ ਸਮਰਾਲਾ ਚੌਕ ਤੋਂ ਦਿੱਲੀ ਰੋਡ ਅਤੇ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਵਾਲੇ ਪਾਸੇ ਬਣੇ ਪੁਲਾਂ ਦੇ ਨਾਲ-ਨਾਲ ਵੀ ਅਜਿਹੇ ਪਾਣੀ ਦੀ ਨਿਕਾਸੀ ਵਾਲੇ ਨਾਲੇ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਕਈ ਨਾਲਿਆਂ ਨੂੰ ਤਾਂ ਸੀਮਿੰਟ ਦੀਆਂ ਸਲੈਬਾਂ ਪਾ ਕੇ ਢਕ ਦਿੱਤਾ ਗਿਆ ਪਰ ਕਈ ਉੱਪਰੋਂ ਖਾਲੀ ਹੋਣ ਕਰ ਕੇ ਨਾ ਸਿਰਫ਼ ਰਾਤ ਸਮੇਂ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਸਗੋਂ ਲੋਕਾਂ ਦੇ ਕੂੜਾ ਸੁੱਟਣ ਵਾਲੀ ਥਾਂ ਵੀ ਬਣ ਗਏ ਹਨ। ਕੂੜੇ ਨਾਲ ਭਰੇ ਇਹ ਪਾਣੀ ਦੀ ਨਿਕਾਸੀ ਵਾਲੇ ਨਾਲੇ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਹਰ ਯਾਤਰੀ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਕਈ ਨਾਲੇ ਤਾਂ ਪੂਰੀ ਤਰ੍ਹਾਂ ਕੂੜੇ ਅਤੇ ਮਿੱਟੀ ਨਾਲ ਭਰ ਚੁੱਕੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਜੇ ਇਨ੍ਹਾਂ ਨੂੰ ਸਮਾਂ ਰਹਿੰਦਿਆਂ ਖਾਲੀ ਨਾ ਕੀਤਾ ਗਿਆ ਤਾਂ ਮੀਂਹਾਂ ਦੇ ਦਿਨਾਂ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Advertisement

Advertisement
Advertisement