ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾ. ਜ਼ੋਰਾ ਸਿੰਘ ਦਾ ‘ਜਿਊਲਜ਼ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨ

11:45 AM Aug 31, 2024 IST
ਨਿਤਿਨ ਗਡਕਰੀ ਤੋਂ ਐਵਾਰਡ ਲੈਂਦੇ ਹੋਏ ਡਾ. ਜ਼ੋਰਾ ਸਿੰਘ ਤੇ ਡਾ. ਸੰਦੀਪ ਸਿੰਘ। -ਫੋਟੋ: ਸੂਦ

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 30 ਅਗਸਤ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰਧਾਨ ਡਾ. ਸੰਦੀਪ ਸਿੰਘ ਨੂੰ ਵੱਕਾਰੀ ‘ਜਿਊਲਜ਼ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਪੰਜਾਬ ਅਤੇ ਇਸ ਤੋਂ ਬਾਹਰ ਦੇ ਸੱਭਿਆਚਾਰਕ, ਵਿਦਿਅਕ ਤੇ ਸਮਾਜਿਕ ਕੰਮਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਲੀਲਾ ਪੈਲੇਸ ਨਵੀਂ ਦਿੱਲੀ, ਚਾਣਕਿਆਪੁਰੀ ਵਿੱਚ ਸਮਾਗਮ ਮੌਕੇ ਦੋਵਾਂ ਸ਼ਖਸੀਅਤਾਂ ਨੂੰ ‘ਜਿਊਲਜ਼ ਆਫ਼ ਪੰਜਾਬ’ ਐਵਾਰਡ ਭਾਰਤ ਸਰਕਾਰ ਦੇ ਸੜਕਾਂ, ਹਾਈਵੇਜ਼ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਦਿੱਤਾ ਗਿਆ। ਕੁਲਪਤੀ ਡਾ. ਜ਼ੋਰਾ ਸਿੰਘ ਨੇ ਆਖਿਆ ਕਿ ਇਹ ਸਨਮਾਨ ਸਿਰਫ਼ ਇੱਕ ਨਿੱਜੀ ਮੀਲ ਪੱਥਰ ਨਹੀਂ ਸਗੋਂ ਸਾਡੇ ਪੂਰੇ ਯੂਨੀਵਰਸਟੀ ਪਰਿਵਾਰ ਦੇ ਸਾਂਝੇ ਯਤਨਾਂ ਦਾ ਪ੍ਰਮਾਣ ਹੈ।

Advertisement

Advertisement