For the best experience, open
https://m.punjabitribuneonline.com
on your mobile browser.
Advertisement

ਡਾ. ਧਰਮਵੀਰ ਗਾਂਧੀ ਖ਼ਿਲਾਫ਼ ਟਕਸਾਲੀ ਕਾਂਗਰਸੀ ਹੋਏ ਇੱਕਜੁਟ

08:51 AM Apr 12, 2024 IST
ਡਾ  ਧਰਮਵੀਰ ਗਾਂਧੀ ਖ਼ਿਲਾਫ਼ ਟਕਸਾਲੀ ਕਾਂਗਰਸੀ ਹੋਏ ਇੱਕਜੁਟ
ਪਟਿਆਲਾ ਵਿੱਚ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਟਕਸਾਲੀ ਕਾਂਗਰਸੀ ਨੇਤਾ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਪਰੈਲ
ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਜੋ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਦੇ ਖ਼ਿਲਾਫ਼ ਲਗਾਤਾਰ ਉੱਠ ਰਹੀ ਬਗ਼ਾਵਤ ਦੀ ਚਿੰਗਾਰੀ ਹੁਣ ਪੂਰੀ ਤਰ੍ਹਾਂ ਭਾਂਬੜ ਬਣ ਚੁੱਕੀ ਹੈ। ਡਾ. ਗਾਂਧੀ ਦਾ ਪਹਿਲਾਂ ਵੱਖ-ਵੱਖ ਹਲਕਿਆਂ ਅੰਦਰ ਵਿਰੋਧ ਹੋ ਰਿਹਾ ਸੀ। ਅੱਜ ਲੋਕ ਸਭਾ ਹਲਕਾ ਪਟਿਆਲਾ ਵਿੱਚ ਕਾਂਗਰਸ ਦੇ ਟਕਸਾਲੀ ਨੇਤਾਵਾਂ, ਸਾਬਕਾ ਚੇਅਰਮੈਨ ਨਗਰ ਕੌਂਸਲਾਂ ਦੇ ਪ੍ਰਧਾਨਾਂ, ਸਾਬਕਾ ਬਲਾਕ ਸਮਿਤੀ ਮੈਂਬਰਾਂ, ਸਾਬਕਾ ਕੌਂਸਲਰਾਂ ਅਤੇ ਹੋਰ ਬਹੁਤ ਸਾਰੇ ਟਕਸਾਲੀ ਨੇਤਾਵਾਂ ਨੇ ਹੰਗਾਮੀ ਮੀਟਿੰਗ ਕਰਕੇ ਹਾਈਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਜੇ ਡਾ. ਗਾਂਧੀ ਨੂੰ ਲੋਕ ਸਭਾ ਟਿਕਟ ਲਈ ਵਿਚਾਰਿਆ ਵੀ ਜਾਂਦਾ ਹੈ ਤਾਂ ਇਸ ਵਿੱਚ ਕਾਂਗਰਸ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ।
ਇੱਥੇ ਅੱਜ ਨਿੱਜੀ ਪੈਲੇਸ ਵਿੱਚ ਇਕੱਠੇ ਹੋਏ ਟਕਸਾਲੀ ਕਾਂਗਰਸੀਆਂ ਵਿੱਚੋਂ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਅਸ਼ਵਨੀ ਗੁਪਤਾ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਨਰਿੰਦਰ ਗੁਪਤਾ, ਸੀਨੀਅਰ ਕਾਂਗਰਸੀ ਨੇਤਾ ਬਲਦੇਵ ਸਿੰਘ ਗਦੋਮਾਜਰਾ, ਆਤਮਾ ਰਾਮ, ਰਤਨਦੀਪ ਸਿੰਘ, ਨਾਇਬ ਸਿੰਘ ਭਾਨਰੀ, ਦਿਨੇਸ਼ ਸ਼ਰਮਾ ਪਟਿਆਲਾ ਕਾਂਗਰਸ, ਚਮਨ ਲਾਲ ਕਲਵਾਨੂੰ, ਡੀਜੀ ਕਾਲਹੋ, ਜਗਜੀਤ ਸਿੰਘ ਕੁਲਾਰਾ ਬਲਾਕ ਪ੍ਰਧਾਨ, ਰਣਜੀਤ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਨੇਤਾਵਾਂ ਨੇ ਡਾ. ਗਾਂਧੀ ਖ਼ਿਲਾਫ਼ ਪੂਰੀ ਭੜਾਸ ਕੱਢੀ। ਇਸ ਮੌਕੇ ਨਗਰ ਕੌਂਸਲ ਸਮਾਣਾ ਪ੍ਰਧਾਨ ਅਸ਼ਵਨੀ ਗੁਪਤਾ ਨੇ ਕਿਹਾ ਕਿ ਡਾ. ਗਾਂਧੀ ਨੇ ਪਿਛਲੀਆਂ ਚੋਣਾਂ ਵਿੱਚ ਰੌਲਾ ਪਾ ਕੇ ਉਨ੍ਹਾਂ ਖ਼ਿਲਾਫ਼ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਧੱਕੇ ਤੋਂ ਕੇਸ ਤੱਕ ਪਾਏ ਹਨ ਤੇ ਉਨ੍ਹਾਂ ਕੇਸਾਂ ਨੂੰ ਅੱਜ ਤੱਕ ਭੁਗਤ ਰਹੇ ਹਨ। ਆਗੂਆਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਅਜਿਹੇ ਬਹੁਤ ਸਾਰੇ ਸੀਨੀਅਰ ਟਕਸਾਲੀ ਨੇਤਾ ਹਨ, ਜਿਨ੍ਹਾਂ ਨੇ ਕਈ ਕਈ ਸਾਲ ਕਾਂਗਰਸ ਲਈ ਜੇਲ੍ਹ ਕੱਟੀ, ਜਿਨ੍ਹਾਂ ਦੇ ਪਿਓ, ਦਾਦੇ ਪੜਦਾਦੇ ਕਾਂਗਰਸੀ ਸਨ। ਇਸ ਲਈ ਕਾਂਗਰਸ ਹਾਈਕਮਾਂਡ ਨੂੰ ਤੁਰੰਤ ਅਜਿਹੇ ਟਕਸਾਲੀ ਆਗੂਆਂ ਨੂੰ ਟਿਕਟ ਦੇਣੀ ਚਾਹੀਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×