For the best experience, open
https://m.punjabitribuneonline.com
on your mobile browser.
Advertisement

ਸਾਹਿਤ ਚਿੰਤਨ ਦੀ ਮੀਟਿੰਗ ’ਚ ਡਾ. ਜਸਪਾਲ ਸਿੰਘ ਦੀ ਕਿਤਾਬ ਰਿਲੀਜ਼

09:06 AM May 02, 2024 IST
ਸਾਹਿਤ ਚਿੰਤਨ ਦੀ ਮੀਟਿੰਗ ’ਚ ਡਾ  ਜਸਪਾਲ ਸਿੰਘ ਦੀ ਕਿਤਾਬ ਰਿਲੀਜ਼
ਡਾ. ਜਸਪਾਲ ਸਿੰਘ ਦੀ ਕਿਤਾਬ ਜਾਰੀ ਕਰਦੇ ਹੋਏ ਪਤਵੰਤੇ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਬੀਤੇ ਦਿਨੀਂ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36 ਵਿੱਚ ਡਾ. ਗੁਲਜ਼ਾਰ ਸਿੰਘ ਸੰਧੂ, ਡਾ. ਓਮ ਪ੍ਰਕਾਸ਼ ਵਸ਼ਿਸ਼ਟ ਤੇ ਡਾ. ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ. ਜਸਪਾਲ ਸਿੰਘ ਦੀ ਨਵੀਂ ਕਿਤਾਬ ‘ਅਜੋਕੇ ਸੰਸਾਰ ਦੀ ਸਿਰਜਣਾ: ਚਿੰਤਨ ਤੇ ਚਿੰਤਨਧਾਰਾ’ ਜਾਰੀ ਕੀਤੀ ਗਈ ਅਤੇ ਇਸ ਬਾਰੇ ਡਾ. ਸੁਰਜੀਤ, ਡਾ. ਰਾਜੇਸ਼ ਸ਼ਰਮਾ ਤੇ ਡਾ. ਈਸ਼ਵਰ ਦਿਆਲ ਗੌੜ ਨੇ ਪਰਚੇ ਪੜ੍ਹੇ।
ਡਾ. ਸੁਰਜੀਤ ਨੇ ਕਿਹਾ ਕਿ ਹੱਥਲੀ ਪੁਸਤਕ ’ਚ ਮਾਨਵਜਾਤੀ ਦੇ ਭੌਤਿਕ ਤੇ ਚਿੰਤਕੀ ਪੜਾਵਾਂ ਦਾ ਸਫ਼ਰ ਹੈ। ਡਾ. ਰਾਜੇਸ਼ ਸ਼ਰਮਾ ਨੇ ਕਿਹਾ, ‘‘ਪੰਜਾਬੀ ਚਿੰਤਨ ਖੜ੍ਹੋਤ ਦਾ ਸ਼ਿਕਾਰ ਹੈ। ਸਾਨੂੰ ਸਾਹਿਤ ਤੋਂ ਬਾਹਰਲੇ ਵਿਗਿਆਨਾਂ ਦੇ ਚਿੰਤਨ ਨੂੰ ਵੀ ਵਿਚਾਰਨਾ ਚਾਹੀਦਾ ਹੈ।’’ ਡਾ. ਈਸ਼ਵਰ ਦਿਆਲ ਗੌੜ ਨੇ ਕਿਹਾ, ‘‘ਇਹ ਸੰਸਾਰ ਸਿਰਜਣਾ ਤੇ ਫਲਸਫੇ ਦੀ ਡਾਇਲੈਕਟਸ ਦੇ ਅਰਥਾਂ ਨੂੰ ਸੰਭਾਲਣ ਦੀਆਂ ਸੰਭਾਵਨਾਵਾਂ ਬਾਰੇ ਹੈ। ਇਤਿਹਾਸ ਤੇ ਫਲਸਫੇ ਦੀ ਚਿੰਤਨ ਪ੍ਰਣਾਲੀ ਵਿੱਚ ਗੂੜੀ ਸਾਂਝ ਹੈ। ਸੱਚ ਹਮੇਸ਼ਾ ਪ੍ਰਤੱਖ ਨਹੀਂ ਹੁੰਦਾ। ਇਹ ਪੈਦਾਵਾਰੀ ਰਿਸ਼ਤਿਆਂ ਦਾ ਉਸਾਰ ਸਮਝਣ ਦੀ ਕੋਸ਼ਿਸ਼ ਹੈ।’’
ਡਾ. ਜਸਪਾਲ ਸਿੰਘ ਨੇ ਕਿਹਾ ਕਿ ਭਾਸ਼ਾ ਨਿਯਮਾਂ ਵਿੱਚ ਬੰਨ੍ਹਣ ਨਾਲ ਖ਼ਤਮ ਹੋ ਜਾਂਦੀ ਹੈ। ਭਾਸ਼ਾ ਵਿਆਕਰਨ ਦੇ ਅਨੁਸ਼ਾਸਨ ਤੋਂ ਬਿਨਾਂ ਹੀ ਵਿਕਾਸ ਕਰਦੀ ਹੈ। ਡਾ. ਓਮ ਪ੍ਰਕਾਸ਼ ਵਸ਼ਿਸ਼ਟ ਨੇ ਕਿਹਾ ਕਿ ਕੁਝ ਵਰਤਾਰੇ ਬੰਦੇ ਦਾ ਅਮਾਨਵੀਕਰਨ ਕਰ ਦਿੰਦੇ ਹਨ। ਡਾ. ਮਾਧਵ ਕੌਸ਼ਿਕ ਨੇ ਇਸ ਕਿਤਾਬ ਨੂੰ ਬੌਧਿਕ ਜੁੰਬਸ਼ ਦੀ ਕਿਤਾਬ ਦੱਸਿਆ ਹੈ। ਡਾ. ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਲੇਖਕਾਂ ਨੂੰ ਅੰਨ੍ਹੀ ਗਲੀ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਆਲੋਚਕ ਲੇਖਕ ਦੀ ਸਿਰਜਣਾ ਨੂੰ ਸੇਧ ਦਿੰਦੇ ਹਨ। ਸਾਰਿਆਂ ਨੂੰ ਹੋਰਨਾਂ ਚਿੰਤਨ ਪ੍ਰਣਾਲੀਆਂ ਤੋਂ ਵੀ ਸੱਚ ਦਾ ਗਿਆਨ ਹਾਸਲ ਕਰਨਾ ਚਾਹੀਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×