ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਸਾਹਿਬ ਸਿੰਘ ਦੇ ਨਾਟਕਾਂ ਨੇ ਦਰਸ਼ਕ ਹਲੂਣੇ

11:30 AM Sep 25, 2024 IST
ਡਾ. ਸਾਹਿਬ ਸਿੰਘ ਦੇ ਲਿਖੇ ਪੰਜਾਬੀ ਨਾਟਕ ‘ਐੱਲਐੱਮਆਈਏ’ ਦਾ ਮੰਚਨ ਕਰ ਰਹੇ ਕਲਾਕਾਰ

ਹਰਚਰਨ ਸਿੰਘ ਪ੍ਰਹਾਰ

Advertisement

ਕੈਲਗਰੀ:

ਪ੍ਰੌਗਰੈਸਿਵ ਕਲਚਰਲ ਐਸੋਈਏਸ਼ਨ ਕੈਲਗਰੀ ਵੱਲੋਂ ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਸਰੋਕਾਰਾਂ ਦੀ ਆਵਾਜ਼ ਦੇ ਸਹਿਯੋਗ ਨਾਲ ਨਾਟਕ ਕਰਵਾਇਆ ਗਿਆ। ਰੈੱਡ ਸਟੋਨ ਥੀਏਟਰ ਦੇ ਹਾਲ ਵਿੱਚ ਪੰਜਾਬੀ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਗਏ ਦੋ ਨਾਟਕ ਪੇਸ਼ ਕੀਤੇ ਗਏ। ਦੋਵੇਂ ਨਾਟਕਾਂ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਅਜੋਕੇ ਸਮਾਜ ਦੀ ਤਸਵੀਰ ਪੇਸ਼ ਕੀਤੀ। ਨਾਟਕ ਸਮਾਗਮ ਦਾ ਰਸਮੀ ਉਦਘਾਟਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਜਸਵਿੰਦਰ ਮਾਨ, ਕਮੇਟੀ ਮੈਂਬਰ ਗੁਰਸ਼ਰਨ ਸੰਧੂ, ਕਮੇਟੀ ਮੈਂਬਰ ਹਰਕੀਰਤ ਧਾਲੀਵਾਲ ਅਤੇ ਕਮੇਟੀ ਮੈਂਬਰ ਸੰਦੀਪ ਗਿੱਲ ਨੇ ਕੀਤਾ। ਇਸ ਤੋਂ ਬਾਅਦ ਸਟੇਜ ਡਾ. ਸਾਹਿਬ ਸਿੰਘ ਦੇ ਹਵਾਲੇ ਕਰ ਦਿੱਤੀ ਗਈ।
ਪਹਿਲਾਂ ਸੋਲੋ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆਂ’ ਪੰਜਾਬ ਤੋਂ ਕੈਨੇਡਾ ਆਉਂਦੇ ਨੌਜਵਾਨਾਂ ਦੀ ਕਹਾਣੀ ਪੇਸ਼ ਕਰ ਗਿਆ। ਇਸ ਵਿੱਚ ਮੁੱਖ ਪਾਤਰ ਹਰਨੇਕ ਸਿੰਘ ਕੈਨੇਡਾ ਪਹੁੰਚ ਕੇ ਓਪਰਾਪਣ ਮਹਿਸੂਸ ਕਰਦਾ ਹੈ, ਪਰ ਨਾਟਕਕਾਰ ਉਸ ਦੀ ਕਹਾਣੀ ਰਾਹੀਂ ਪੰਜਾਬ ਵਿੱਚ ਜਵਾਨੀ ਦੀ ਦਿਸ਼ਾਹੀਣ ਹਾਲਤ ਨੂੰ ਉਜਾਗਰ ਕਰਦਾ ਹੈ। ਉਹ ਇਹ ਤਰਕ ਪੇਸ਼ ਕਰਦਾ ਹੈ ਕਿ ਕੈਨੇਡਾ ਵਿੱਚ ਜਿਹੜੇ ਵਿਦਿਆਰਥੀ ਅਜੀਬ ਹਰਕਤਾਂ ਕਰਦੇ ਤੇ ਮਰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਪਿਛੋਕੜ ਵਿੱਚ ਪਿਆ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪ੍ਰਬੰਧ ਵੀ ਸਮਝਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਨਾਟਕ ਵਿੱਚ ਫਿਰਕੂ ਸਦਭਾਵਨਾ ਦੀ ਵਿਲੱਖਣ ਮਿਸਾਲ ਪੇਸ਼ ਕਰਦਾ ਪਾਤਰ ਕਿਸ਼ਨ ਸਿੰਘ ਉਰਫ਼ ਕਿਸ਼ੀ ਮਜ਼੍ਹਬੀ ਤੰਗ-ਨਜ਼ਰੀ ਦੇ ਖ਼ਿਲਾਫ਼ ਖੜ੍ਹਦਿਆਂ ਇਨਸਾਨੀਅਤ ਦਾ ਹੋਕਾ ਦਿੰਦਾ ਹੈ। ਨਾਟਕ ਵਿੱਚ ਦਲਿਤ ਪਾਤਰ ਜੋਬਨ ਦੀ ਅਣਹੋਈ ਮੌਤ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ ਕਿ ਪੂੰਜੀਵਾਦੀ ਪ੍ਰਬੰਧ ਕਿਵੇਂ ਜ਼ਾਲਮ ਸਿੱਧ ਹੁੰਦਾ ਹੈ। ਡੇਢ ਘੰਟੇ ਦੇ ਇਸ ਨਾਟਕ ਵਿੱਚ ਡਾ. ਸਾਹਿਬ ਸਿੰਘ ਨੇ ਅਦਾਕਾਰੀ ਦੀ ਮਿਸਾਲ ਪੇਸ਼ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ।
ਦੂਜਾ ਨਾਟਕ ‘ਐੱਲਐੱਮਆਈਏ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਡਾ. ਸਾਹਿਬ ਸਿੰਘ ਵੱਲੋਂ ਲਿਖੇ ਅਤੇ ਤਿਆਰ ਕਰਵਾਏ ਇਸ ਨਾਟਕ ਵਿੱਚ ਕਮਲਪ੍ਰੀਤ ਪੰਧੇਰ, ਹਰਪ੍ਰੀਤ ਕੌਰ, ਸੰਦੀਪ ਗਿੱਲ, ਅਮਰਬੀਰ ਕੌਰ, ਅੰਮ੍ਰਿਤਦੀਪ ਬਰਾੜ, ਗੁਰਸ਼ਰਨ ਸਿੰਘ, ਇਨਾਇਤ, ਜਪਰਾਜ, ਸਰਬਜੀਤ ਜਵੰਦਾ ਅਤੇ ਬਲਜਿੰਦਰ ਢਿੱਲੋਂ ਨੇ ਪਰਿਪੱਕ ਅਦਾਕਾਰੀ ਕਰਦਿਆਂ ਜਿੱਥੇ ਦਰਸ਼ਕਾਂ ਨੂੰ ਹਸਾਇਆ, ਉੱਥੇ ਭਾਵੁਕ ਵੀ ਕੀਤਾ। ਇਹ ਨਾਟਕ ਐੱਲਐੱਮਆਈਏ ਦੇ ਵਰਤਾਰੇ ਰਾਹੀਂ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਸਾਹਮਣੇ ਮੌਜੂਦ ਅਨੇਕਾਂ ਚੁਣੌਤੀਆਂ ਨੂੰ ਬਹੁਤ ਦਿਲਚਸਪ ਤਰੀਕੇ ਨਾਲ ਪੇਸ਼ ਕਰਦਾ ਹੈ ਅਤੇ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਦੇ ਇਤਿਹਾਸ ਵਿੱਚ ਨਿਵੇਕਲੀ ਥਾਂ ਹਾਸਲ ਕਰਦਾ ਹੈ। ਇਹ ਨਾਟਕ ਸਮਾਗਮ ਹਰ ਪੱਖੋਂ ਕਾਮਯਾਬ ਰਿਹਾ ਅਤੇ ਦਰਸ਼ਕਾਂ ਦੇ ਚੇਤਿਆਂ ਵਿੱਚ ਦੇਰ ਤੱਕ ਤਾਜ਼ਾ ਰਹੇਗਾ।
ਅਖੀਰ ਵਿੱਚ ਮਾਸਟਰ ਭਜਨ ਸਿੰਘ ਨੇ ਦਰਸ਼ਕਾਂ ਦੇ ਨਾਲ-ਨਾਲ ਮੀਡੀਆ, ਵਾਲੰਟੀਅਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਅਕਤੂਬਰ ਵਿੱਚ ਸਰੀ ਤੇ ਐਬਟਸਫੋਰਡ ਵਿੱਚ ਦੋ ਨਾਟਕ ਸਮਾਗਮ ਕਰੇਗੀ ਜਿਨ੍ਹਾਂ ਵਿੱਚ ‘ਤੇਰੀ ਮੇਰੀ ਕਹਾਣੀ’ ਅਤੇ ‘ਐੱਲਐੱਮਆਈਏ’ ਨਾਟਕ ਪੇਸ਼ ਕੀਤੇ ਜਾਣਗੇ। ਇਸ ਮੌਕੇ ’ਤੇ ਡਾ. ਸਾਹਿਬ ਸਿੰਘ ਦਾ ਵਿਸ਼ੇਸ਼ ਤੌਰ ’ਤੇ ਮਾਣ ਪੱਤਰ ਨਾਲ ਸਨਮਾਨ ਕੀਤਾ ਗਿਆ।
ਸੰਪਰਕ: 403-455-4220

Advertisement

Advertisement