For the best experience, open
https://m.punjabitribuneonline.com
on your mobile browser.
Advertisement

ਡਾ. ਗਾਂਧੀ ਵੱਲੋਂ 2014 ’ਚ ਰਿਕਸ਼ੇ ’ਤੇ ਜਾ ਕੇ ਕਾਗਜ਼ ਦਾਖਲ ਕਰਨ ਦੀ ਮੁੜ ਚਰਚਾ

07:20 AM May 09, 2024 IST
ਡਾ  ਗਾਂਧੀ ਵੱਲੋਂ 2014 ’ਚ ਰਿਕਸ਼ੇ ’ਤੇ ਜਾ ਕੇ ਕਾਗਜ਼ ਦਾਖਲ ਕਰਨ ਦੀ ਮੁੜ ਚਰਚਾ
ਰਿਕਸ਼ੇ ’ਤੇ ਕਾਗ਼ਜ਼ ਦਾਖਲ ਕਰਨ ਜਾਂਦੇ ਡਾ. ਧਰਮਵੀਰ ਗਾਂਧੀ ਦੀ ਫਾਈਲ ਫ਼ੋਟੋ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਮਈ
ਕਾਂਗਰਸ ਦੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਜਦੋਂ 2014 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਤਾਂ ਰਿਕਸ਼ੇ ਦੀ ਸਵਾਰੀ ਕਰ ਕੇ ਕਾਗ਼ਜ਼ ਦਾਖਲ ਕਰਨ ਲਈ ਪੁੱਜੇ ਸਨ ਪਰ ਅੱਜ ਉਹ ਗੱਡੀਆਂ ਦੇ ਵੱਡੇ ਕਾਫ਼ਲੇ ਨਾਲ ਛੋਟੀ ਬਾਰਾਂਦਰੀ ਤੋਂ ਡੀਸੀ ਦਫ਼ਤਰ ਤੱਕ ਪੁੱਜੇ। ਉਨ੍ਹਾਂ ਦੇ ਸਾਥੀ ਰਹੇ ਜਰਨੈਲ ਸਿੰਘ ਮੰਨੂ ਨੇ ਕਿਹਾ ਕਿ ਇਹ ਬਦਲਾਅ ਡਾ. ਧਰਮਵੀਰ ਗਾਂਧੀ ਵਿਚ ਪਾਰਟੀ ਬਦਲਣ ਤੋਂ ਬਾਅਦ ਆਇਆ ਹੈ। ਉਹ ਹੁਣ ਆਮ ਆਦਮੀ ਦੇ ਨੇਤਾ ਨਹੀਂ, ਸਗੋਂ ਰਵਾਇਤੀ ਪਾਰਟੀ ਦੇ ਨੇਤਾ ਬਣ ਗਏ ਹਨ। ਇਸ ਬਾਰੇ ਉਨ੍ਹਾਂ ਦੇ ਸਾਥੀ ਰਹੇ ਕੁੰਦਨ ਗੋਗੀਆ ਨੇ ਵੀ ਕਿਹਾ ਕਿ ਸਮੇਂ ਨਾਲ ਸਭ ਬਦਲ ਜਾਂਦਾ ਹੈ, 2014 ਵਿਚ ਵਿਸ਼ੇਸ਼ ਕਰ ਕੇ ਆਮ ਲੋਕਾਂ ਦਾ ਉਮੀਦਵਾਰ ਦਿਖਾਉਣ ਲਈ ਡਾ. ਧਰਮਵੀਰ ਗਾਂਧੀ ਰਿਕਸ਼ੇ ’ਤੇ ਬੈਠ ਕੇ ਚੋਣ ਲੜਨ ਲਈ ਗਏ ਸਨ।

Advertisement

Advertisement
Author Image

sukhwinder singh

View all posts

Advertisement
Advertisement
×