ਡਾ. ਰਾਜਿੰਦਰ ਉੱਪਲ ਦਾ ਨਾਮ ‘ਵਰਲਡ ਬੁੱਕ ਰਿਕਾਰਡਜ਼-ਯੂਕੇ’ ’ਚ ਦਰਜ
07:07 AM Jul 27, 2020 IST
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
Advertisement
ਬਹੁਪੱਖੀ ਲੇਖਕ ਤੇ ਪ੍ਰਸਿੱਧ ਅਕਾਦਮਸ਼ੀਨ ਡਾ. ਰਾਜਿੰਦਰ ਕੁਮਾਰ ਉੱਪਲ ਦਾ ਨਾਮ ‘ਵਰਲਡ ਬੁੱਕ ਰਿਕਾਰਡਜ਼-ਯੂਕੇ’ ਵਿੱਚ ਦਰਜ ਕੀਤਾ ਗਿਆ ਹੈ। ਉਹ ਮੌਜੂਦਾ ਸਮੇਂ ਵਿੱਚ ਮਲੋਟ ਦੇ ਡੀਏਵੀ ਕਾਲਜ ਵਿੱਚ ਅਰਥਸ਼ਾਸਤਰ ਵਿਸ਼ੇ ਦੇ ਐਸੋਸੀਏਟ ਪ੍ਰੋਫੈਸਰ ਅਤੇ ਯੂਜੀਸੀ ਦੇ ਇੰਡੀਅਨ ਬੈਕਿੰਗ ਬਾਰੇ ਖੋਜ ਪ੍ਰੋਜੈਕਟ ਦੇ ਪ੍ਰਿੰਸੀਪਲ ਖੋਜਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੂੰ ਇਹ ਮਾਣ ਸਾਲ 2005 ਤੋਂ 2019 ਤੱਕ ਬੈਕਿੰਗ ਸਿਸਟਮ ਅਤੇ ਅਰਥਚਾਰੇ ਬਾਰੇ ਵੱਧ ਪੁਸਤਕਾਂ ਲਿਖਣ ਵਜੋਂ ਹਾਸਲ ਹੋਇਆ ਹੈ। ਉਹ ਆਪਣੀ ਲੇਖਣੀ ਅਤੇ ਕੰਮ ਲਈ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ। ਉਹ ਇੰਡੀਅਨ ਬੈਕਿੰਗ ਇੰਡਸਟਰੀ ਵਿੱਚ ਈ-ਤਕਨੀਕ ਰਾਹੀਂ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ।
Advertisement
Advertisement